ਕੈਨੇਡਾ: ਉਨਟਾਰੀਓ ਸੂਬੇ ਨੂੰ ਆਇਆ ਸੁੱਖ ਦਾ ਸਾਹ, ਕਰੋਨਾਵਾਈਰਸ ਦੇ ਮਰੀਜ਼ਾਂ ਦੀ ਘਟਣ ਲੱਗੀ
ਬਲਜਿੰਦਰ ਸੇਖਾ
ਟੋਰਾਂਟੋ, 5 ਮਈ, 2020 :
ਲੰਮੇ ਸਮੇ ਬਾਅਦ ਉਨਟਾਰੀਓ ਸੂਬੇ ਵਿੱਚ ਚੰਗੀ ਖ਼ਬਰ ਸੁਨਣ ਨੂੰ ਮਿਲੀ ਹੈ ਉਨਟਾਰੀਓ ਵਿੱਚ ਕਰੋਨਾਵਾਈਰਸ ਦੇ ਮਰੀਜ਼ਾਂ ਗਿਣਤੀ ਹੁਣ ਘਟਣ ਲੱਗੀ ਹੈ। ਸਰਕਾਰੀ ਅੰਕੜਿਆ ਮੁਤਾਬਕ ਸੋਮਵਾਰ ਸਿਰਫ 370 ਨਵੇਂ ਮਰੀਜ਼ਾਂ ਦਾ ਪਤਾ ਲੱਗਾ ਹੈ ।ਹੁਣ ਤੱਕ ਸੂਬੇ ਵਿੱਚ 12,505 ਤੰਦਰੁਸਤ ਹੋਏ ਹਨ ।ਕੁਲ ਮਰੀਜ਼ਾਂ ਦੀ ਗਿਣਤੀ 17923 ਵਿੱਚ ਹਨ, 84 ਮੌਤਾਂ ਹੋਈਆਂ ਹਨ । ਉਨਟਾਰੀਓ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ।ਉਮੀਦ ਹੈ ਕਿ ਭਲੇ ਦਿਨ ਪਰਤਣਗੇ।