ਫਿਰੋਜ਼ਪੁਰ, 5 ਮਈ 2020 - ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰ. ਕੁਲਵੰਤ ਸਿੰਘ ਨੇ ਹੁਣ ਕੁਲ 39 ਕੋਰੋਨਾ ਵਾਇਰਸ ਦੇ ਐਕਟਿਵ ਕੇਸ ਚੱਲ ਰਹੇ ਹਨ । ਉਨ੍ਹਾਂ ਦੱਸਿਆ ਹੈ ਕਿ ਅੱਜ ਸੋਮਵਾਰ ਕੋਵਿਡ-19 (ਕੋਰੋਨਾ) ਦੀਆਂ 54 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 13 ਰਿਪੋਰਟਾਂ ਪੋਜੇਟਿਵ ਆਈਆਂ ਹਨ ਤੇ 41 ਰਿਪੋਰਟਾਂ ਨੈਗੇਟਿਵ ਆਈਆਂ ਹਨ। ਜਿਹੜੀਆਂ 13 ਰਿਪੋਰਟਾਂ ਪੋਜੇਟਿਵ ਆਈਆਂ ਹਨ ਉਨ੍ਹਾਂ ਵਿੱਚੋਂ 6 ਵਿਅਕਤੀ ਮਹਾਰਾਸ਼ਟਰ ਤੋਂ ਆਏ ਹੋਏ ਹਨ।
ਉਨ੍ਹਾਂ ਦੱਸਿਆ ਕਿ ਕੱਲ੍ਹ ਐਤਵਾਰ ਤੱਕ ਜ਼ਿਲ੍ਹੇ ਵਿੱਚ 28 ਪਾਜ਼ੀਟਿਵ ਕੇਸ ਸਨ, ਜਿਨ੍ਹਾਂ ਵਿੱਚੋਂ 1 ਲੜਕਾ ਠੀਕ ਹੋ ਕੇ ਆਪਣੇ ਘਰ ਚਲਾ ਗਿਆ ਹੈ ਤੇ 1 ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਕੱਲ੍ਹ ਸਾਮ ਤੱਕ ਕੁੱਲ 26 ਐਕਟਿਵ ਪਾਜ਼ੀਟਿਵ ਕੇਸ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਦੂਜੇ ਰਾਜਾਂ ਤੋਂ ਕੁੱਲ 470 ਲੋਕ ਆ ਚੁੱਕੇ ਹਨ , ਜਿਸ ਵਿਚੋਂ 265 ਲੋਕ ਮਹਾਰਾਸ਼ਟਰ ਅਤੇ ਬਾਕੀ ਦੇ ਲੋਕ ਹੋਰ ਰਾਜਾਂ ਤੋਂ ਆਏ ਹਨ।
ਹੁਣੇ ਤੱਕ ਜ਼ਿਲ੍ਹੇ ਵਿੱਚ 1016 ਲੋਕਾਂ ਦੀ ਸੈਂਪਲਿੰਗ ਹੋ ਚੁੱਕੀ ਹੈ, ਜਿਸ ਵਿਚੋਂ 569 ਸੈਂਪਲ ਨੈਗੇਟਿਵ ਆ ਚੁੱਕੇ ਹਨ ਅਤੇ 39 ਕੇਸ ਪੋਾਜ਼ੀਟਿਵ ਆ ਚੁੱਕੇ ਹਨ । ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ । ਜ਼ਿਲ੍ਹੇ ਵਿੱਚ ਕੁੱਲ ਛੇ ਕੰਟੋਨਮੈਂਟ ਜੋਨ ਸਥਾਪਤ ਕੀਤੇ ਗਏ ਹਨ , ਜਿਸ ਵਿਚੋਂ 4 ਜ਼ੀਰਾ ਇਲਾਕੇ ਵਿੱਚ ਹਨ । ਇੱਕ ਕਮਾਲਗੜ ਅਤੇ ਦੂਜਾ ਇਲਾਕਾ ਅਲੀਕੇ ਪਿੰਡ ਹੈ ।