← ਪਿਛੇ ਪਰਤੋ
ਪਟਿਆਲਾ : ਸਿੱਧੂ ਮੂਸੇਵਾਲਾ ਦੇ ਕੇਸ 'ਚ ਪਟਿਆਲਾ ਦਾ ਇਕ ਐਸ ਐਚ ਓ ਤੇ ਹੈਡ ਕਾਂਸਟੇਬਲ ਮੁਅੱਤਲ ਪਟਿਆਲਾ, 5 ਮਈ, 2020 : ਵਿਵਾਦਗ੍ਰਸਤ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੁਲਿਸ ਦੀ ਏ ਕੇ 47 ਵਰਤ ਕੇ ਕੀਤੀ ਫਾਇਰਿੰਗ ਦੇ ਮਾਮਲੇ ਵਿਚ ਪਟਿਆਲਾ ਦੇ ਇਕ ਐਸ ਐਚ ਓ ਤੇ ਇਕ ਹੈਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਵੱਲੋਂ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਥਾਣਾ ਧਨੋਲਾ ਜ਼ਿਲੇ ਬਰਨਾਲਾ ਵਿਚ ਧਾਰਾ 57 ਤੇ 188 ਆਈ ਪੀ ਸੀ ਅਤੇ 51 ਡੀ ਐਮ ਏ 2005 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵੀਡੀਓ ਨੂੰ ਵੇਖਣ 'ਤੇ ਸਾਹਮਣੇ ਆਇਆ ਕਿ ਹੈਡ ਕਾਂਸਟੇਬਲ ਗਗਨਦੀਪ ਸਿੰਘ 3330 ਪਟਿਆਲਾ ਜੋ ਕਿ ਬਿਨਾਂ ਸੀਨੀਅਰ ਅਫਸਰਾਂ ਨੂੰ ਸੂਚਿਤ ਕੀਤਿਆਂ ਅਣਅਧਿਕਾਰਤ ਤੌਰ 'ਤੇ ਡੀ ਐਸ ਪੀ ਦਲਜੀਤ ਸਿੰਘ ਵਿਰਕ ਹੈਡਕੁਆਰਟਰ ਸੰਗਰੂਰ ਕੋਲ ਤਾਇਨਾਤ ਕੀਤਾ ਗਿਆ ਸੀ ਤੇ ਇਸਨੂੰ ਗੁਰਪ੍ਰੀਤ ਸਿੰਘ ਭਿੰਡਰ ਐਸ ਐਚ ਓ ਜ਼ੁਲਕਾਂ ਨੇ ਤਾਇਨਾਤ ਕੀਤਾ ਸੀ। ਇਸ ਕੁਤਾਹੀ ਲਈ ਗੁਰਪ੍ਰੀਤ ਸਿੰਘ ਭਿੰਡਰ ਐਸ ਐਚ ਓ ਤੇ ਹੈਡ ਕਾਂਸਟੇਬਲ ਗਗਨਦੀਪ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੋਹਾਂ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਗੰਨਮੈਨ ਦੀ ਅਣਅਧਿਕਾਰਤ ਤਾਇਨਾਤੀ ਲਈ ਤਿੰਨ ਮਹੀਨੇ ਦੀ ਤਨਖਾਹ ਦੀ ਕਟੌਤੀ ਦਾ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਵਿਚ ਅਜਿਹਾ ਨੋਟਿਸ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ।
Total Responses : 265