ਚੰਡੀਗੜ੍ਹ ਪ੍ਰੈਸ ਕਲੱਬ ਵੀ ਲੰਗਰ ਸੇਵਾ 'ਚ ਜੁਟਿਆ
ਚੰਡੀਗੜ੍ਹ,5 ਮਈ, 2020 : ਚੰਡੀਗੜ੍ਹ ਪ੍ਰੈਸ ਕਲੱਬ ਨੇ ਵੀ ਲੋੜਵੰਦ ਲੋਕਾਂ ਲਈ ਲੰਗਰ ਬਣਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।
ਕਲੱਬ ਦੇ ਸਕੱਤਰ ਜਨਰਲ ਸੌਰਵ ਦੁੱਗਲ ਨੇ ਦੱਸਿਆ ਕਿ ਅੱਜ ਤੋਂ ਲੰਗਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਅਗਲੇ ਦੋ ਹਫਤੇ ਚੱਲੇਗਾ। ਉਹਨਾਂ ਦੱਸਿਆ ਕਿ ਅੱਜ ਵੈਜ ਬੀਰੀਆਨੀ ਤੇ ਆਲੂ ਨਿਊਟਰੀ 800 ਲੋਕਾਂ ਵਾਸਤੇ ਬਣਾਏ ਗਏ ਜਿਹਨਾਂ ਦੀ ਵੰਡ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ। ਉਹਨਾਂ ਦੱਸਿਆ ਕਿ ਅੱਜ ਸੈਕਟਰ 11, ਖੁੱਡਾ ਅਲੀ ਸ਼ੇਰ ਅਤੇ ਸੈਕਟਰ 15 ਵਿਚ ਖਾਣੇ ਦੇ ਪੈਕਟ ਵੰਡੇ ਗਏ ।
ਉਹਨਾਂ ਦੱਸਿਆ ਕਿ ਕਲੱਬ ਨੇ ਮਲਟੀ ਨੈਸ਼ਨਲ ਕੰਪਨੀ ਗੋਡਕਰੇ ਫਿਲਿਪਸ ਨਾਲ ਕੰਮਿਊਨਿਟੀ ਕਿਚਨ ਨਾਲ ਵਾਸਤੇ ਸੰਪਰਕ ਕੀਤਾ ਹੈ ਤੇ ਉਹ ਰਸੋਈ ਗੈਸ ਸਮੇਤ ਸਾਰੇ ਕੱਚੇ ਮੈਟੀਰੀਅਲ ਦਾ ਖਰਚਾ ਚੁੱਕੇਗੀ। ਉਹਨਾਂ ਦੱਸਿਆ ਕਿ ਅਸੀਂ ਇਸ ਬਾਰੇ ਰਿਟਰਨਿੰਗ ਅਫਸਰ ਨੂੰ ਸੂਚਿਤ ਕਰ ਦਿੱਤਾ ਹੈ।