ਰਜਨੀਸ਼ ਸਰੀਨ
- ਬੂਥਗੜ੍ਹ ਨਾਲ ਸਬੰਧਤ ਪਾਜ਼ਿਟਿਵ ਮਰੀਜ਼ ਪਹਿਲਾਂ ਤੋਂ ਹੀ ਜ਼ਿਲ੍ਹਾ ਹਸਪਤਾਲ ਚ
- ਜਾਡਲਾ ਦੇ ਸੰਪਰਕ ਟੈਸਟ ਵੀ ਨੈਗੇਟਿਵ
- ਬਹਿਰਾਮ ਤੇ ਰੈਲ ਮਾਜਰਾ ਇਕਾਂਤਵਾਸ ਦੇ 6 - 6 ਰਪੀਟ ਕੀਤੇ ਟੈਸਟ ਵੀ ਨੈਗੇਟਿਵ
ਨਵਾਂ ਸ਼ਹਿਰ, 5 ਮਈ 2020 - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਲਈ ਦੇਰ ਰਾਤ ਉਸ ਮੌਕੇ ਰਾਹਤ ਭਰੀ ਖਬਰ ਆਈ ਜਦੋਂ 36 ਟੈਸਟਾਂ ਦੀ ਰਿਪੋਰਟ ਚੋਂ ਕੇਵਲ ਇੱਕ ਹੀ ਪਾਜ਼ਿਟਿਵ ਪਾਈ ਗਈ।
ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਪਾਜ਼ਿਟਿਵ ਪਾਏ ਗਏ ਮਰੀਜ਼ ਨਰੇਸ਼ ਕੁਮਾਰ ਨੂੰ ਪਹਿਲਾਂ ਤੋਂ ਜ਼ਿਲ੍ਹਾ ਹਸਪਤਾਲ ਦੇ ਇਕਾਂਤਵਾਸ ਚ ਰੱਖਿਆ ਗਿਆ ਸੀ ਅਤੇ ਉਸਦਾ ਪਹਿਲਾ ਟੈਸਟ ਨੈਗੇਟਿਵ ਪਏ ਜਾਣ ਕਾਰਨ, ਰਪੀਟ ਕਰਵਾਇਆ ਗਿਆ ਸੀ। ਉਹ ਜਤਿੰਦਰ ਕੁਮਾਰ ਬੂਥਗੜ੍ਹ ਦੀ ਸੰਪਰਕ ਸੂਚੀ ਚੋਂ ਸੀ।
ਇਸ ਤੋਂ ਇਲਾਵਾ ਜਾਡਲਾ ਤੋਂ ਪਾਜ਼ਿਟਿਵ ਪਏ ਗਏ ਪਰਵਾਸੀ ਮਜ਼ਦੂਰ ਦੇ ਸਾਰੇ ਸੰਪਰਕ ਵੀ ਨੈਗੇਟਿਵ ਪਏ ਗਏ ਹਨ। ਇਨ੍ਹਾਂ ਸੰਪਰਕਾਂ ਦੇ ਟੈਸਟ ਇਕ ਵਾਰ ਫੇਰ ਕੁਝ ਦਿਨਾਂ ਬਾਅਦ ਦੁਹਰਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਕਾਂਤਵਾਸ ਕੇਂਦਰ ਬਹਿਰਾਮ ਅਤੇ ਰੈਲ ਮਾਜਰਾ ਵਿਖੇ ਰਹਿ ਰਹੇ ਵਿਅਕਤੀਆਂ ਦੇ ਰਪੀਟ ਕਰਵਾਏ ਗਏ 6 - 6 ਟੈਸਟ ਵੀ ਨੈਗੇਟਿਵ ਪਏ ਗਏ ਹਨ।