ਚੰਡੀਗੜ੍ਹ, 6 ਮਈ 2020 - ਪੰਜਾਬ ਵਿੱਚ ਕੋਰੋਨਾ ਦੇ ਅੱਜ ਨਵੇਂ 75 ਕੇਸ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 1526 ਹੋ ਗਈ। ਹੁਣ ਤੱਕ ਸੂਬੇ ਵਿੱਚ 32060 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 1526 ਦੀ ਰਿਪੋਰਟ ਪਾਜ਼ੀਟਿਵ ਤੇ 24303 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 6231 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। ਹੁਣ ਤੱਕ 135 ਮਰੀਜ਼ ਠੀਕ ਹੋ ਗਏ ਜਦੋਂ ਕਿ 27 ਦੀ ਮੌਤ ਹੋਈ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
06-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
06-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ - 75
*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।
06.05.2020 ਨੂੰ ਕੇਸ:
· ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
· ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
· ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
· ਠੀਕ ਹੋਏ ਮਰੀਜ਼ਾਂ ਦੀ ਗਿਣਤੀ – 2 (ਲੁਧਿਆਣਾ)
· ਮੌਤਾਂ ਦੀ ਗਿਣਤੀ- 2 (ਪਟਿਆਲਾ ਅਤੇ ਜਲੰਧਰ)
2. ਕੁੱਲ ਮਾਮਲੇ
ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।