← ਪਿਛੇ ਪਰਤੋ
ਚੰਗੀ ਖਬਰ ; 106 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਹਰਾਇਆ ਨਵੀਂ ਦਿੱਲੀ, 7 ਮਈ, 2020 : ਕੇਂਦਰੀ ਦਿੱਲੀ ਦੇ ਨਵਾਬਗੰਜ ਦੇ ਰਹਿਣ ਵਾਲੇ 106 ਸਾਲਾ ਮੁਖਤਾਰ ਅਹਿਮਦ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ। ਉਸਨੂੰ ਤੰਦਰੁਸਤ ਹੋਣ ਮਗਰੋਂ ਰਾਜੀਵ ਗਾਂਧੀ ਸੁਪਰ ਸਪੈਸ਼ਲਟੀ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਉਸਨੂੰ 14 ਅਪ੍ਰੈਲ ਨੂੰ ਕੋਰੋਨਾ ਤੋਂ ਪੀੜਤ ਹੋਣ ਮਰਗੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸਨੂੰ 1 ਮਈ ਨੂੰ ਛੁੱਟੀ ਮਿਲੀ। ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਬੀ ਐਲ ਸ਼ੇਰਵਾਲ ਨੇ ਦੱਸਿਆ ਕਿ ਜਦੋਂ ਕੋਈ ਮਰੀਜ਼ ਠੀਕ ਹੋ ਜਾਂਦਾ ਹੈ ਤਾਂ ਸਾਡੇ ਲਈ ਮਾਣ ਵਾਲਾ ਮੌਕਾ ਹੁੰਦਾ ਹੈ ਪਰ ਇਸ ਮਾਮਲੇ ਵਿਚ ਅਹਿਮਦ ਦੀ ਉਮਰ ਵਡੇਰੀ ਹੋਣ ਕਾਰਨ ਇਹ ਖਬਰ ਸਾਡੇ ਸਾਰਿਆਂ ਨੂੰ ਪ੍ਰੇਰਿਤ ਕਰਨ ਵਾਲੀ ਹੈ। ਇਲਾਜ ਕਰਨ ਵੇਲੇ ਡਾਕਟਰਾਂ ਨੇ ਵੇਖਿਆ ਕਿ ਵਾਇਰਸ ਖਿਲਾਫ ਲੜਨ ਲਈ ਉਸ ਕੋਲ ਮਜ਼ਬੂਤ ਇੱਛਾ ਸ਼ਕਤੀ ਸੀ। ਇਸ ਲੜਾਈ ਵਾਸਤੇ ਮਜ਼ਬੂਤ ਇੱਛਾ ਸ਼ਕਤੀ ਬਹੁਤ ਵੱਡੀ ਚੀਜ ਹੈ। ਅਹਿਮਦ ਨੇ ਦਲੇਰੀ ਨਾਲ ਇਹ ਲੜਾਈ ਲੜੀ। ਡਾ. ਸ਼ੇਰਵਾਲ ਨੇ ਕਿਹਾ ਕਿ ਅਹਿਮਦ ਨੇ 100 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਵਾਸਤੇ ਉਦਾਹਰਣ ਪੇਸ਼ ਕੀਤੀ ਹੈ ਕਿ ਕਿਵੇਂ ਕੋਰੋਨਾ ਨਾਲ ਲੜਾਈ ਲੜ ਕੇ ਜਿੱਤੀ ਜਾ ਸਕਦੀ ਹੈ।
Total Responses : 265