ਫਿਰੋਜ਼ਪੁਰ, 7 ਮਈ 2020 - ਫਿਰੋਜ਼ਪੁਰ ਲਈ ਰਾਹਤ ਭਰੀ ਖਬਰ ਆਈ ਹੈ। ਫਿਰੋਜ਼ਪੁਰ ਦੇ 35 ਸਿਹਤ ਕਰਮੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਵਰਣਯੋਗ ਹੈ ਕਿ ਪਿੰਡ ਅਲੀ ਕੇ ਦੇ ਕੋਰੋਨਾ ਵਾਇਰਸ ਤੋਂ ਪੀੜਤ ਅਸ਼ੋਕ ਕੁਮਾਰ , ਜਿਸਦੀ ਮੌਤ ਹੋ ਗਈ ਸੀ ਦੇ ਸੰਪਰਕ ਵਿਚ ਆਏ ਸਿਵਲ ਹਸਪਤਾਲ ਫਿਰੋਜ਼ਪੁਰ ਦੇ 26 ਮੈਡੀਕਲ ਸਟਾਫ ਤੇ 9 ਡਾਕਟਰਾਂ ਨੂੰ ਇਕਾਂਤਵਾਸ ਕੇਂਦਰਾਂ ਵਿਚ ਭੇਜਿਆ ਗਿਆ ਸੀ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਸਟਾਫ ਅਤੇ ਡਾਕਟਰਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਜਿਸ ਨਾਲ ਸਿਵਲ ਹਸਪਤਾਲ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ।