← ਪਿਛੇ ਪਰਤੋ
ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਸਰਕਾਰ 5 ਬਿਲੀਅਨ ਸਲਾਨਾ ਖਜ਼ਾਨੇ ਦੀ ਭਰਪਾਈ ਲਈ ਦੁਬਾਰਾ ਖੋਲ੍ਹੇਗੀ 'ਇੰਟਰਨੈਸ਼ਨਲ ਸਟੂਡੈਂਟ ਇੰਡਸਟਰੀ'
ਔਕਲੈਂਡ, 7 ਮਈ 2020 - ਨਿਊਜ਼ੀਲੈਂਡ ਦੇ ਸਿੱਖਿਆ ਮੰਤਰੀ ਸ੍ਰੀ ਕ੍ਰਿਸ ਹਿਪਕਿਨਜ ਨੇ ਕਿਹਾ ਹੈ ਕਿ ਸਰਕਾਰ ਇਸ ਗੱਲ ਉਤੇ ਵਿਚਾਰ ਕਰ ਰਹੀ ਹੈ ਕਿ ਦੁਬਾਰਾ 'ਇੰਟਰਨੈਸ਼ਨਲ ਸਟੂਡੈਂਟ ਇੰਡਸਟਰੀ' ਨੂੰ ਖੋਲ੍ਹਿਆ ਜਾਵੇ। ਇਹ ਸਿੱਖਿਆ ਹੀ ਹੈ ਜੋ ਦੇਸ਼ ਦੇ ਖਜ਼ਾਨੇ ਵਿਚ 5 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੀ ਰਹੀ ਹੈ। ਵਿਕਟੋਰੀਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗ੍ਰਾਂਟ ਗੁਲਫੋਰਡ ਨੇ ਇਹ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ ਹੈ ਕਿ ਯੂਨੀਵਰਸਿਟੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਨਤਾ ਦੀ ਸਿਹਤ ਪੱਖੋਂ 'ਜ਼ੀਰੋ ਰਿਸਕ' ਉਤੇ ਰੱਖੇਗੀ। ਸਰਕਾਰ ਨੇ ਕਿਹਾ ਹੈ ਕਿ ਜਿਹੜੇ ਇਥੇ ਘੁੰਮਣ ਆਉਂਦੇ ਹਨ ਉਨ੍ਹਾਂ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਜਿਆਦਾ ਸਮਾਂ ਰਹਿੰਦੇ ਹਨ ਅਤੇ ਜੇਕਰ ਇਨ੍ਹਾਂ ਨੂੰ ਇਥੇ ਏਕਾਂਤਵਾਸ ਵੀ ਕਰਨਾ ਪੈਂਦਾ ਹੈ ਤਾਂ ਸੌਦਾ ਖਰਾ ਹੈ। ਯੂਨੀਵਰਸਿਟੀਆਂ ਦਾ ਤਰਕ ਹੈ ਅੰਤਰਰਾਸ਼ਟਰੀ ਵਿਦਿਆਰਥੀ ਕੀਮਤੀ ਬੱਚੇ ਹਨ ਅਤੇ ਇਨ੍ਹਾਂ ਨੂੰ ਕੋਵਿਡ-19 ਦੇ 'ਬਾਥਿੰਗ ਟੱਬ' ਦੇ ਨਾਲ ਬਾਹਰ ਨਹੀਂ ਸੁੱਟਣਾ ਚਾਹੀਦਾ। ਸਰਕਾਰ ਜਦੋਂ ਸਹੀ ਸਮਾਂ ਲੱਗੇ ਤਾਂ ਕਾਨੂੰਨ ਬਣਾ ਕੇ ਏਕਾਂਤਵਾਸ ਦਾ ਖਰਚਾ ਵੀ ਵਿਚੇ ਹੀ ਵਿਦਿਆਰਥੀਆਂ ਕੋਲੋਂ ਲੈ ਸਕਦੀ ਹੈ ਅਤੇ ਉਨ੍ਹਾਂ ਨੂੰ ਇੱਥੇ ਬੁਲਾ ਸਕਦੀ ਹੈ। ਸੋ ਸਰਕਾਰ ਜਲਦੀ ਹੀ ਕਾਲ ਦੇਣ ਵਾਲੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿ ਸਿੱਖਿਆ ਦੀ ਦੁਕਾਨ ਖੁੱਲ੍ਹਣ ਵਾਲੀ ਹੈ ਕਰ ਲਓ ਤਿਆਰੀ।
Total Responses : 265