ਮੋਹਾਲੀ : ਇਕ ਹੋਰ ਮਰੀਜ਼ ਠੀਕ ਹੋਇਆ
ਮੋਹਾਲੀ, 7 ਮਈ, 2020 : ਕੋਰੋਨਾ ਵਾਇਰਸ ਤੋਂ ਪੀੜਤ ਇਕ ਹੋਰ ਮਰੀਜ਼ ਨੂੰ ਵੀਰਵਾਰ ਨੂੰ ਪੀਜੀਆਈ ਤੋਂ ਛੁੱਟੀ ਦੇ ਦਿਤੀ ਗਈ। 30 ਸਾਲਾ ਪੀਰੂ ਮੱਲਾ ਮੋਹਾਲੀ ਜ਼ਿਲ੍ਹੇ ਦੇ ਨਯਾਗਾਉਂ ਦਾ ਰਹਿਣ ਵਾਲਾ ਹੈ। ਉਸ ਦਾ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਸੀ। ਇੰਜ, ਵੀਰਵਾਰ ਨੂੰ ਕੁਲ ਛੇ ਮਰੀਜ਼ ਠੀਕ ਹੋਏ ਹਨ। ਜ਼ਿਲ੍ਹੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ : 49, ਐਕਟਿਵ ਕੇਸਾਂ ਦੀ ਗਿਣਤੀ : 45