ਹਰੀਸ਼ ਕਾਲੜਾ
ਰੂਪਨਗਰ, 7 ਮਈ 2020 - ਕੋਵਿਡ-19 ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਫੂਡ ਐਂਡ ਡਰੱਗ ਪ੍ਰਸ਼ਾਸ਼ਨ ਵੱਲੋਂ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਨਵੀਂ ਦਿੱਲੀ ਵੱਲੋਂ ਤਿਆਰ ਕੀਤੇ ਗਏ ਆਨਲਾਇਨ ਟ੍ਰੇਨਿੰਗ ਪ੍ਰੋਗਰਾਮ ਅਨੁਸਾਰ ਸਾਰੇ ਖਾਣ ਪੀਣ ਵਾਲੀਆਂ ਵਸਤਾਂ ਦੇ ਕਾਰੋਬਾਰ ਕਰਨ ਵਾਲਿਆਂ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮੁਫਤ ਆਨਲਾਇਨ ਟ੍ਰੇਨਿੰਗ ਦਾ ਉਪਰਾਲਾ ਕੀਤਾ ਗਿਆ ਹੈ
ਕੋਵਿਡ-19 ਦੀ ਮਹਾਂਮਾਰੀ ਦੇ ਖੋਫ ਦੇ ਚੱਲਦਿਆਂ ਪਹਿਲਾਂ ਵਰਗੇ ਹਲਾਤ ਨਹੀਂ ਰਹੇ ਇਸ ਕਰਕੇ ਖਾਣ-ਪੀਣ ਵਾਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਲਈ ਇਸ ਖੋਫਨਾਕ ਵਾਇਰਸ ਤੋਂ ਬਚਣ ਲਈ ਹੋਰ ਵੀ ਸਾਵਧਾਨੀ ਵਰਤਣ ਦੀ ਜਰੂਰਤ ਹੈ ਤਾਂ ਜੋ ਬਚਾਓ ਦੇ ਢੰਗ ਅਪਣਾ ਕੇ ਕਾਰੋਬਾਰ ਦੇ ਨਾਲ-ਨਾਲ ਇਸ ਮਹਾਂਮਾਰੀ ਤੋ ਬਚਾਓ ਹੋ ਸਕੇ। ਇਸ ਲਈ ਪੰਜਾਬ ਸਰਕਾਰ ਨੇ ਮੁਫਤ ਆਨਲਾਇਨ ਟ੍ਰੇਨਿੰਗ ਦੇਣ ਦਾ ਉਪਰਾਲਾ ਕੀਤਾ ਹੈ, ਜੋ ਕਿ ਕਾਰੋਬਾਰੀਆਂ ਲਈ ਲੋਕ ਹਿੱਤ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੋਵੇਗਾ।
ਮਨੋਜ ਖੋਸਲਾ ਸਹਾਇਕ ਫੂਡ ਕਮਿਸ਼ਨਰ ਨੇ ਦੱਸਿਆ ਕਿ "fssai.gov.in" ਦੀ ਵੈਬਸਾਇਟ ਤੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਇੱਥੇ ਦਰਸਾਏ ਗਏ ਲਿੰਕ ਤੇ ਆਨਲਾਇਨ ਟ੍ਰੇਨਿੰਗ ਉਪਰੰਤ ਐਫ.ਐਸ.ਐਸ.ਏ.ਆਈ. ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹ ਟ੍ਰੇਨਿੰਗ ਮੋਬਾਇਲ, ਲੈਪਟਾਪ ਜਾਂ ਕੰਪਿਊਟਰ ਤੇ ਲਈ ਜਾ ਸਕਦੀ ਹੈ।