ਫਿਰੋਜ਼ਪੁਰ, 12 ਮਈ 2020 - ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਅੱਗੇ ਹੋ ਕੇ ਲੜ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅੱਜ ਸਬ ਸੈਂਟਰ ਮਹਿਮਾ ਦੇ ਅਧੀਨ ਆਉਂਦੇ ਪਿੰਡ ਬੁੱਕਣ ਖਾਂ ਵਾਲਾ ਵਿਖੇ ਬਾਹਰੀ ਰਾਜਾਂ ਤੋਂ ਆਏ ਲੋਕਾਂ ਦੇ ਘਰ ਘਰ ਜਾ ਕੇ ਜਾਣਕਾਰੀ ਇਕੱਠੀ ਕੀਤੀ ਅਤੇ ਉਨ੍ਹਾਂ ਦੀ ਟਰੇਵਲ ਹਿਸਟਰੀ ਲਈ ਤੇ ਸਾਰਿਆਂ ਨੂੰ ਫਲੂ ਕੋਰਨਰ ਮਮਦੋਟ ਟੈਸਟ ਲਈ ਰੈਫਰ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਵਨ ਐੱਮਪੀਐੱਚਡਬਲਯੂ (ਮੇਲ) ਅਤੇ ਹਰਪ੍ਰੀਤ ਕੌਰ ਐੱਮਪੀਐੱਚਡਬਲਯੂ (ਫੀਮੇਲ) ਨੇ ਦੱਸਿਆ ਕਿ ਇਹ ਸਭ ਐੱਸਐੱਮਓ ਡਾ. ਰਜਿੰਦਰ ਮਨਚੰਦਾ ਸੀਐੱਚਸੀ ਮਮਦੋਟ ਦੇ ਦਿਸ਼ਾ ਨਿਰਦੇਸ਼ ਤੇ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਨੇ ਦੱਸਿਆ ਕਿ ਸਬ ਸੈਂਟਰ ਮਹਿਮਾ ਦੇ ਅਧੀਨ ਸਾਰੇ ਪਿੰਡਾਂ ਵਿਚ ਅੱਜ ਤੱਕ ਕੁਲ 204 ਲੋਕਾਂ ਦੀਆਂ ਆਰਟੀਆਰ ਲਈ ਗਈ ਤੇ ਸਾਰਿਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ। ਸਾਰਿਆਂ ਨੂੰ ਦੱਸਿਆ ਗਿਆ ਕਿ ਗਰਮ ਪਾਣੀ ਪੀਣਾ, ਹੱਥ ਸਾਬਣ ਨਾਲ ਧੋਣ, ਮੂੰਹ ਨੂੰ ਕੱਪੜੇ ਜਾਂ ਮਾਸਕ ਨਾਲ ਢੱ ਕੇ ਰੱਖਣ ਲਈ ਕਿਹਾ ਅਤੇ ਕਿਸੇ ਤਰ੍ਹਾਂ ਦੀ ਖਾਂਸੀ, ਜੁਕਾਮ ਜਾਂ ਬੁਖਾਰ ਹੋਣ ਤੇ ਸਿਹਤ ਵਿਭਾਗ ਦੀ ਟੀਮ ਨਾਲ ਸੰਪਰਕ ਕਰਨ। ਇਸ ਮੌਕੇ ਪਿੰਡ ਦਾ ਸਰਪੰਚ ਸਤਨਾਮ ਸਿੰਘ ਵੀ ਮੌਜ਼ੂਦ ਸੀ।