ਅਸ਼ੋਕ ਵਰਮਾ
- ਸੰਸਦੀ ਹਲਕਾ ਬਠਿੰਡਾ ’ਚ ਪਹਿਲਾ ਸਥਾਨ
ਬਠਿੰਡਾ, 12 ਮਈ 2020 - ਆਮ ਆਦਮੀ ਪਾਰਟੀ ਵੱਲੋਂ ਕੋਰੋਨਾ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨ ’ਚ ਬਠਿੰਡਾ ਸੰਸਦੀ ਹਲਕੇ ’ਚ ਰਘਵੀਰ ਸਿੰਘ ਢਿੱਲੋਂ ਨੇ ਬਾਜੀ ਮਾਰ ਲਈ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਫੋਨ ਕਾਲ ਕਰਕੇ ਕਰੋਨਾ ਵਾਇਰਸ ਦੇ ਖਤਰਨਾਕ ਸਿੱਟਿਆਂ ਤੋਂ ਜਾਣੂੰ ਕਰਵਾਇਆ ਜਾਣਾ ਸੀ ਜਿਸ ’ਚ ਢਿੱਲੋਂ ਜੋ ਜੁਆਇੰਟ ਸਕੱਤਰ ਵੀ ਹੈ ,ਪਹਿਲੇ ਨੰੰਬਰ ਤੇ ਆਇਆ ਹੈ। ਹਲਕਾ ਬਠਿੰਡਾ ਸ਼ਹਿਰੀ ਦੇ ਪਰਧਾਨ ਅਮ੍ਰਿਤ ਲਾਲ ਅਗਰਵਾਲ, ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਮੁਹਿੰਮ ‘ਆਪ ਦੀ ਕੋਰੋਨਾ ਵਾਇਰਸ ਕਾਲਿੰਗ ਕੰਪੇਨ’ ਦੌਰਾਨ ਰਘਵੀਰ ਸਿੰਘ ਨੇ ਲੋਕ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਸਭ ਤੋਂ ਵੱਧ ਕਾਲਾਂ ਕੀਤੀਆਂ ਹਨ।
ਉਨਾਂ ਦੱਸਿਆ ਕਿ ਪਾਰਟੀ ਪ੍ਧਾਨ ਭਗਵੰਤ ਸਿੰਘ ਮਾਨ ਐਮਪੀ ਸੰਗਰੂਰ ਨੇ ਰਘਵੀਰ ਸਿੰਘ ਨੂੰ ਸਰਟੀਫਿਕੇਟ ਜਾਰੀ ਕੀਤਾ ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਅਜਿਹੇ ਜੁਝਾਰੂ ਵਰਕਰਾਂ ਦੀ ਲੋੜ ਹੈ ਜੋ ਕੁਦਰਤੀ ਆਫਤਾਂ ਸਮੇਂ ਲੋਕਾਂ ਦਾ ਹਾਲ ਚਾਲ ਪੁੱਛ ਸਕਣ। ਰਘਵੀਰ ਸਿੰਘ ਬੀਮਾ ਕੰਪਨੀ ਵਿੱਚ ਬਤੌਰ ਏਜੰਟ ਕੰਮ ਕਰ ਰਿਹਾ ਹੈ। ਇਹ ਤਕਰੀਬਨ 2017 ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕੀਤੇ ਗਏ ਕੰਮਾਂ ਤੋਂ ਪ੍ਭਾਵਿਤ ਹੋ ਕਿ ਆਮ ਆਦਮੀ ਪਾਰਟੀ ਵਿੱਚ ਆਇਆ ਹੈ। ਅਗਰਵਾਲ ਨੇ ਦੱਸਿਆ ਕਿ ਉਨਾਂ ਦੀ ਅਗਵਾਈ ਵਿੱਚ ਹਲਕਾ ਬਠਿੰਡਾ ਸ਼ਹਿਰੀ ‘ਆਪ ਦੀ ਕੋਰੋਨਾ ਵਾਰੀਅਰ ਕਾਲਿੰਗ ਕੰਪੇਨ’ ਵਿੱਚ ਵਲੰਟੀਅਰਾਂ ਅਤੇ ਅਹੁਦੇਦਾਰਾਂ ਦੀ ਮਿਹਨਤ ਸਦਕਾ ਲੋਕ ਸਭਾ ਹਲਕਾ ਬਠਿੰਡਾ ਪਹਿਲੇ ਸਥਾਨ ਤੇ ਰਿਹਾ ਉਨਾਂ ਲਈ ਮਾਣ ਵਾਲੀ ਗੱਲ ਹੈ।