ਮਨਪ੍ਰੀਤ ਸਿੰਘ ਜੱਸੀ
- ਵਾਇਸ ਆਫ਼ ਅੰਮ੍ਰਿਤਸਰ ਸੰਸਥਾ ਨੇ ਕੋਰੋਨਾ ਮਰੀਜ਼ਾਂ ਲਈ ਭੇਟ ਕੀਤੀ ਰਾਹਤ ਸਮਗਰੀ
ਅੰਮ੍ਰਿਤਸਰ, 12 ਮਈ 2020 - ਅੱਜ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਸਥਾਨਕ ਸਰਕਟ ਹਾਊਸ ਵਿਖੇ ਫ਼ਰੰਟ ਲਾਈਨ 'ਤੇ ਕੰਮ ਕਰ ਰਹੀਆਂ ਨਰਸਾਂ ਨੂੰ ਸਨਮਾਨਿਤ ਕੀਤਾ।। ਉਨ•ਾਂ ਕਿਹਾ ਕਿ ਇਨ•ਾਂ ਨਰਸਾਂ ਵੱਲੋਂ ਇਸ ਭਿਆਨਕ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਨੂੰ ਬਾਖ਼ੂਬੀ ਨਿਭਾਇਆ ਜਾ ਰਿਹਾ ਹੈ।
ਸੋਨੀ ਨੇ ਕਿਹਾ ਕਿ ਅੱਜ ਵਾਇਸ ਆਫ਼ ਅੰਮ੍ਰਿਤਸਰ ਸੰਸਥਾ ਵੱਲੋਂ ਕੋਰੋਨਾ ਮਰੀਜ਼ਾਂ ਲਈ 1000 ਪਾਣੀ ਦੀਆਂ ਬੋਤਲਾਂ, 350 ਜੂਸ, 720 ਨਮਕੀਨ ਪੈਕੇਟ, 500 ਡਿਸਪੋਜਏਬਲ ਬੈੱਡ ਸ਼ੀਟਾਂ, 250 ਸਾਬਣ, ਤੇਲ, ਚੀਨੀ ਅਤੇ ਹੋਰ ਰਾਹਤ ਸਮਗਰੀ ਦਿੱਤੀ ਗਈ ਹੈ।। ਉਨ੍ਹਾਂ ਨੇ ਵਾਇਸ ਆਫ਼ ਅੰਮ੍ਰਿਤਸਰ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਸਰਕਾਰਾਂ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਜੰਗੀ ਪੱਧਰ ਤੇ ਕੰਮ ਕਰ ਰਹੀਆਂ। ਉਥੇ ਦਾਨੀ ਸੱਜਣਾਂ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।। ਇਸ ਮੌਕੇ ਸੋਨੀ ਵੱਲੋਂ ਗੁਰੂ ਨਾਨਕ ਹਸਪਤਾਲ ਦੀਆਂ ਨਰਸਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।