ਕੈਨੇਡਾ ‘ਚ ਟੀ ਵੀ ਟੀਮ ਵੱਲੋਂ ਹਸਪਤਾਲਾਂ ਲਈ ਫੰਡ ਰੇਜਿੰਗ 17 ਮਈ ਨੂੰ
ਬਲਜਿੰਦਰ ਸੇਖਾ
ਬਰੈਂਪਟਨ, 13 ਮਈ, 2020 : ਕੈਨੇਡਾ ਦੇ ਵੱਡੇ ਪੰਜਾਬੀ ਨੈਟਵਰਕ ਪੰਜ ਆਬ (5AAB )ਟੀ ਵੀ ਦੀ ਟੀਮ ਵੱਲੋਂ 17 ਮਈ ਦਿਨ ਐਤਵਾਰ ਨੂੰ ਟੋਰਾਂਟੋ ਟਾਈਮ ਸਵੇਰੇ 11 ਤੋਂ 2 ਵਜੇ ਤੱਕ ਜੀ ਟੀ ਏ ਵਿਚ ਸਥਿਤ William Osler Health Foundation (ਵਿਲੀਅਮ ਓਸਲਰ ਹੈਲਥ ਫਾਉਂਡੇਸ਼ਨ) ਤਹਿਤ ਚੱਲ ਰਹੇ Brampton Civic Hospital (ਬਰੈਂਪਟਨ ਸਿਵਕ ਹਸਪਤਾਲ) ਅਤੇ Etobicoke General Hospital (ਈਟੋਬੀਕੋ ਜਨਰਲ ਹਸਪਤਾਲ) ਵਾਸਤੇ ਲਾਈਵ ਪ੍ਰੋਗਰਾਮਾਂ ਵਿੱਚ ਫੰਡ ਇਕੱਠਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਕਰੋਨਾਵਾਈਰਸ (Covid-19 )ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਖਤਰਿਆਂ ਨਾਲ ਮੈਡੀਕਲ ਸਟਾਫ ਦਿਨ ਰਾਤ ਮਰੀਜਾਂ ਦੇ ਇਲਾਜ ਵਿੱਚ ਰੁੱਝਿਆ ਹੋਇਆ ਹੈ। ਮੈਡੀਕਲ ਅਦਾਰਿਆਂ ਨੂੰ ਵੀ ਇਸ ਮਹਾਂਮਾਰੀ ਕਾਰਣ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੀ ਪੀ ਈ ਕਿੱਟਾਂ ਦੀ ਬਹੁਤ ਜ਼ਰੂਰਤ ਹੈ ।
ਅਦਾਰੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 17 ਮਈ ਦਿਨ ਐਤਵਾਰ ਨੂੰ ਵੱਧ ਚੜ ਕੇ ਮੋਹਰੇ ਆ ਕੇ ਯੋਗਦਾਨ ਪਾਉਣ। ਲੋਕਾਂ ਵੱਲੋਂ Donation ਵਜੋਂ ਦਿੱਤਾ ਗਿਆ ਸਮੁੱਚਾ ਪੈਸਾ ਸਿੱਧੇ ਰੂਪ ਵਿੱਚ William Osler Health Foundation (ਵਿਲੀਅਮ ਓਸਲਰ ਹੈਲਥ ਫਾਉਂਡੇਸ਼ਨ) ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਵੇਗਾ ।
ਪੰਜ-ਆਬ ਅਦਾਰੇ ਵੱਲੋਂ ਸਾਰੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਆਓ ਮਿਲਕੇ ਆਪਣੇ Frontline Medical Workers ਦੀ ਮਦਦ ਕਰੀਏ ਅਤੇ Covid- 19 ਨੂੰ ਹਰਾਉਣ ਵਿੱਚ ਸਹਿਯੋਗ ਦਈਏ।
ਵਧੇਰੇ ਜਾਣਕਾਰੀ ਲਈ ਕਾਲ ਕਰੋ 416-312-1111 ਜਾਂ 905-872-2951