← ਪਿਛੇ ਪਰਤੋ
ਸਾਰੇ ਮਕਾਨ ਉੁਸਾਰੀ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਦੀ ਮਿਆਦ ਵਧਾਈ ਜਾਵੇ : ਕੇਂਦਰ ਸਰਕਾਰ ਨਵੀਂ ਦਿੱਲੀ, 13 ਮਈ, 2020 : ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਖਿਆ ਹੈ ਕਿ ਉਹ ਆਪੋ ਆਪਣੀਆਂ ਰੈਗੂਲੇਟਰੀ ਅਥਾਰਟੀਆਂ ਨੂੰ ਸਲਾਹ ਦੇਣ ਕਿ ਉਹਨਾਂ ਕੋਲ ਰਜਿਸਟਰਡ ਪ੍ਰਾਜੈਕਟਰਾਂ ਨੂੰ ਮੁਕੰਮਲ ਕਰਨ ਦੇ ਸਮੇਂ ਦੇ ਮਿਆਦ ਦਾ ਸਵੈ ਨੋਟਿਸ ਲੈਂਦਿਆਂ ਇਹਨਾਂ ਸਾਰੇ ਰਜਿਸਟਰਡ ਪ੍ਰਾਜੈਕਟਾ ਜੋ 25 ਮਾਰਚ 2020 ਤੱਕ ਪੂਰੇ ਕੀਤੇ ਜਾਣ ਦੀ ਮਿਆਦ ਵਿਚ 6 ਮਹੀਨੇ ਦਾ ਵਾਧਾ ਕੀਤਾ ਜਾਵੇ। ਅਜਿਹਾ ਵਾਧਾ ਕਰਨ ਸਮੇਂ ਇਹਨਾਂ ਪ੍ਰਾਜੈਕਟਾਂ ਦੇ ਮਾਲਕਾਂ ਜਾਂ ਕੰਪਨੀਆਂ ਤੋਂ ਕੋਈ ਵੀ ਬਿਨੈ ਪੱਤਰ ਨੂੰ ਹੀ ਆਧਾਰ ਨਾ ਬਣਾਇਆ ਜਾਵੇ। ਕੇਂਦਰ ਸਰਕਾਰ ਨੇ ਕਿਹਾ ਕਿ ਇਸ ਮਾਮਲੇ ਵਿਚ ਫੋਰਸ ਮੈਜਿਓਰ ਨੂੰ ਆਧਾਰ ਬਣਾਇਅ ਜਾਵੇ।
Total Responses : 265