← ਪਿਛੇ ਪਰਤੋ
ਸੁਪਰੀਮ ਕੋਰਟ 'ਚ ਵਕੀਲਾਂ ਨੂੰ ਕਾਲਾ ਕੋਟ ਪਾਉਣ ਤੋਂ ਮਿਲੀ ਛੋਟ, ਹੋਵੇਗੀ ਇਹ ਵਰਦੀ ਨਵੀਂ ਦਿੱਲੀ, 13 ਮਈ, 2020 : ਕੋਰੋਨਾ ਵਾਇਰਸ ਦਾ ਖਤਰਾ ਹੁਣ ਸੁਪਰੀਮ ਕੋਰਟ ਵਿਚ ਵੀ ਦਿਸਣ ਲੱਗ ਪਿਆ ਹੈ। ਸੁਪਰੀਮ ਕੋਰਟ ਦੇ ਸਕੱਤਰ ਸੰਜੀਵ ਕੇ. ਕਲਗਾਓਂਕਰ ਵੱਲੋਂ ਜਾਰੀ ਇਕ ਸਰਕੁਲਰ ਮੁਤਾਬਕ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੋਰੋਨਾ ਤੋਂ ਬਚਾਅ ਵਾਸਤੇ ਸਮਰਥ ਅਥਾਰਟੀ ਨੇ ਪ੍ਰਵਾਨਗੀ ਦਿੱਤੀ ਹੈ ਕਿ ਵਕੀਲ ਚਿੱਟੀ ਕਮੀਜ਼/ਚਿੱਟਾ ਸਲਵਾਰ ਕਮੀਜ਼/ਚਿੱਟੀ ਸਾੜੀ ਪਾ ਸਕਦੇ ਹਨ ਜਿਸ ਨਾਲ ਉਹ ਚਿੱਟਾ ਨੈਕ ਬੈਂਡ ਲਗਾਉਣਗੇ। ਇਹ ਹੁਕਮ ਸੁਪਰੀਮ ਕੋਰਟ ਵਿਚ ਵਰਚੁਅਲ ਕੋਰਟ ਸਿਸਟਮ ਰਾਹੀਂ ਮੈਡੀਕਲ ਐਮਰਜੰਸੀ ਖਤਮ ਹੋਣ ਤੱਕ ਜਾਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
Total Responses : 265