ਜ਼ਿਲਾ ਮੈਜਿਸਟਰੇਟ ਵਲੋਂ ਦੁਕਾਨਾਂ ਖੋਲਣ ਦੇ ਸਮੇਂ ਅਤੇ ਕੁਝ ਦੁਕਾਨਾਂ ਦੇ ਦਿਨਾਂ ਵਿਚ ਕੀਤੀ ਤਬਦੀਲੀ
ਦਿਨ ਵਾਰ/ਰੁਟੇਸ਼ਨਵਾਈਜ਼ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲਣਗੀਆਂ
ਨਿਰਧਾਰਿਤ ਕੀਤੇ ਦਿਨਵਾਰ ਤੋਂ ਬਿਨਾਂ ਦੁਕਾਨਾਂ ਖੋਲਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਗੁਰਦਾਸਪੁਰ, 15 ਮਈ, 2020 : ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ ਕਰਫਿਊ ਲਗਾਇਆ ਹੈ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪਹਿਲੀ ਮਈ 2020 ਨੂੰ 3.0 ਲਾਕਡਾਊਨ ਦੋਰਾਨ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਾਈਡਲਾਈਨਜ਼ 3 ਮਈ ਨੂੰ ਜਾਰੀ ਕੀਤੀਆਂ ਗਈਆਂ ਸਨ ਤਹਿਤ ਨਵੇਂ ਹੁਕਮ ਜਾਰੀ ਕੀਤੇ ਗਏ ਹਨ। 14 ਮਈ ਨੂੰ ਪੰਜਾਬ ਸਰਕਾਰ ਵਲੋਂ ਨਵੀਆਂ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਹਨ।
Punjab shops and commercial establishment act of 1958 Act ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ, ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲ ਤੋਂ ਇਲਾਵਾ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਵਿਚ ਸਾਰੀਆਂ ਦੁਕਾਨਾਂ, ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੌਂਸਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ, 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ ਸਕਦੇ ਹਨ।
ਮਾਰਕਿਟ ਕੰਪਲੈਕਸ ਅਤੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਤੋਂ ਇਲਾਵਾ, Punjab shops and commercial establishment act of 1958 Act ਤਹਿਤ ਸਾਰੀਆਂ ਦੁਕਾਨਾਂ, ਜਿਸ ਵਿਚ neighbourhood shops and standalone shops ਸ਼ਾਮਿਲ ਹਨ ਅਤੇ ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੌਂਸਲਾਂ ਦੀ ਹੱਦਾਂ ਦੇ ਅੰਦਰ ਰਿਹਾਇਸ਼ੀ ਕੰਪਲੈਕਸ ਵਿਚਲੀਆਂ ਦੁਕਾਨਾਂ 40 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ ਸਕਦੇ ਹਨ।
ਕੈਟਾਗਿਰੀ –1 (1-ਏ)
ਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ। ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ।
ਕੈਟਾਗਿਰੀ –1 ਬੀ
ਹਫਤੇ ਵਿਚ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਕਰਿਆਨਾ, ਡੇਅਰੀ ਪ੍ਰੋਡੱਕਟਸ, ਤੇ ਮਠਿਆਈਆਂ ਵਾਲੀਆਂ ਦੁਕਾਨਾਂ ਅਤੇ ਜਰੂਰੀ ਸੇਵਾਵਾਂ ਜਿਨਾਂ ਵਿਚ ਬੇਕਰੀ ਵਾਲੀਆਂ ਦੁਕਾਨਾਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ ਅਤੇ ਫਲ ਅਤੇ ਸ਼ਬਜ਼ੀਆਂ ਵਾਲੀਆਂ ਦੁਕਾਨਾਂ ਸ਼ਾਮਿਲ ਹਨ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲਣਗੀਆਂ ਅਤੇ ਐਤਵਾਰ ਨੂੰ ਸਵੇਰੇ ਵਜੇ 9 ਤੋਂ ਦੁਪਹਿਰ 3 ਵਜੇ ਤਕ ਖੁੱਲ•ਣਗੀਆਂ।
ਕੈਟਾਗਿਰੀ-1 ਸੀ
ਹਫਤੇ ਵਿਚ ਸੋਮਵਾਰ ਤੋਂ ਸਨੀਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਜਨਰਲ ਪ੍ਰੋਵੀਜ਼ਨ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਸਟੇਸ਼ਨਰੀ ਵਾਲੀਆਂ ਦੁਕਾਨਾਂ, ਮੈਕਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਆਇਰਨ ਸਮਿੱਥ, ਮੋਚੀ, ਵੈਲਡਰ, ਵਾਟਰ ਆਰ.ਓ ਸਿਰਫ ਰਿਪੇਅਰ ਵਾਲੀਆਂ, ਕੋਰੀਅਰ ਸਰਵਿਸ਼ਜ਼, ਟਰੈਕਟਰ ਵਰਕਸ਼ਾਪ ਅਤੇ ਸਪੇਅਰ ਪਾਰਟਸ ਦੁਕਾਨਾਂ , ਟਰੱਕ, ਫੋਰ ਤੇ ਟੂ ਵੀਲ•ਰ ਵਰਕਸ਼ਾਪ ਸਿਰਫ) ਤੇ ਇਨਾਂ ਦੇ ਸਪੇਰਅਰ ਪਾਰਟਸ ਅਤੇ ਜਰੂਰੀ ਸੇਵਾਵਾਂ ਜਿਨਾਂ ਐਨਕਾਂ ਵਾਲੀਆਂ ਦੁਕਾਨਾਂ, ਪ੍ਰਿੰਟਿਗ ਪ੍ਰੈੱਸ, ਈ-ਕਾਮਰਸ, ਟਾਇਰ ਐਂਡ ਟਿਊਬ ਸਟੋਰ ਤੇ ਸਪੈਅਰ ਪਾਰਟਸ, ਸਾਰੀਆਂ ਕਿਸਮਾਂ ਦੇ ਹਾਰਡਵੇਅਰ ਦੀਆਂ ਦੁਕਾਨਾਂ, ਬਿਜਲੀ ਤੇ ਬਿਜਲੀ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ ਅਤੇ ਇਨਵਰਟਰ ਤੇ ਬੈਟਰੀ ਦੀਆਂ ਦੁਕਾਨਾਂ ਖੁੱਲ•ਣਗੀਆਂ।
ਕੈਟਾਗਿਰੀ-2
ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਪਲਾਈਵੁੱਡ, ਪੇਂਟ, ਸ਼ੈਨੇਟਰੀ ਤੇ ਗਲਾਸ ਸਟੋਰ, ਪੀ.ਵੀ.ਸੀ ਪੈਨਲ ਤੇ ਪਾਈਪ ਫਿੰਟਗ, ਆਇਰਨ ਫੈਬਰੀਕੇਟਰ, ਗਿਫਟ ਹਾਊਸ, ਡਰਾਈ ਫਰੂਟਸ, ਕਬਾੜੀਆ, ਆਇਰਨ ਡੀਲਰ ਅਤੇ ਵਪਾਰੀ, ਅਲਮੂਨੀਅਨ ਅਤੇ ਮੈਟਲ ਵਰਕਸ, Utensils, crockery, ਸ਼ੂਅ ਵਾਲੀਆਂ ਤੇ ਮੋਚੀਆਂ ਦੀਆਂ ਦੁਕਾਨਾਂ, ਜਨਰਲ ਸਟੋਰ (ਮਨਿਆਰੀ) ਏਅਰ ਕੂਲਰ ਬਾਡੀ ਫੈਬਰੀ ਕੇਟਰ, ਹਨ। ਆਟੋਮੋਬਾਇਲ ਏਜੰਸੀ/ਡੀਲਰਸ਼ਿਪ ਸ਼ਾਪ/ਸ਼ੋਅਰੂਮ (ਸਿਰਫ ਚਾਰ ਪਹੀਆ ਤੇ ਦੋ ਵਾਹਨ ਖੁੱਲ• ਸਕਦੇ ਹਨ। ਜਰੂਰੀ ਸੇਵਾਵਾਂ ਜਿਨਾਂ ਵਿਚ ਕੰਪਿਊਟਰ ਸੈਲਰ ਅਤੇ ਕੰਪਿਊਟਰ ਰਿਪੇਅਰ, ਮਾਰਬਲਜ ਤੇ ਟਾਇਲਾਂ, ਪੰਪ ਸੈੱਟਸ, ਫੋਟੋਗਰਾਫਰਜ਼, ਵੀਡੀਓ ਸਟੂਡਿਊ, ਫਰਨੀਚਰ ਸਟੋਰ, ਟਿੰਬਰ ਮਰਟਚੈਂਟਸ, ਕਾਰਪੈਂਟਰ ਤੇ ਆਰੀ ਵਾਲੇ, ਗੰਨ ਹਾਊਸ, ਪਲਾਂਟ ਨਰਸਰੀ, ਘੜੀਆਂ ਤੇ ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ, ਪਲਾਸਟਿਕ ਵਸਤਾਂ, ਇਲੈਕਟਰਾਨਿਕਸ ਗੁੱਡਜ਼ ਸ਼ਾਪ, ਸਾਈਕਲ ਸਟੋਰ, ਸਾਈਕਲ ਰਿਪੇਅਰ, ਸੁਨਿਆਰੇ ਅਤੇ ਸਪਰੋਟਸ ਦੁਕਾਨਾਂ ਸ਼ਾਮਿਲ ਹਨ।
ਕੈਟਾਗਿਰੀ-3
ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਕੱਪੜਾ ਮਰਚੈਂਟ, ਟੇਲਰ, ਹੈਂਡਲੂਮ ਅਤੇ ਖਾਦੀ ਵਸਤਾਂ ਵਾਲੀਆਂ ਦੁਕਾਨਾਂ ਤੇ ਸਟੋਰ, ਚਾਰਟਰਡ ਲੇਖਾਕਾਰ ਅਤੇ ਹੋਰ ਲੇਖਾਕਾਰ ਸੈਂਟਰ ਖੁੱਲ• ਸਕਦੇ ਹਨ। ਜਰੂਰੀ ਸੇਵਾਵਾਂ ਵਿਚ ਰੈਡੀਮੈਡ ਗਾਰਮੈਂਟਸ, ਡਰਾਈ ਕਲੀਨਰ ਚੇ ਡਾਇੰਗ ਸ਼ਾਪ, ਕਾਰ ਵੇਚਣ ਤੇ ਖਰੀਦਣ ਵਾਲੀਆਂ ਦੁਕਾਨਾਂ ਸ਼ਾਮਿਲ ਹਨ।
ਕੈਟਾਗਿਰੀ-4
ਬੈਂਕ ਸੋਮਵਾਰ ਤੋ ਸ਼ਨੀਵਾਰ ਤਕ 9 ਵਜੇ ਤੋਂ ਦੁਪਹਿਰ 1 ਵਜੇ ਤਕ ਪਬਲਿਕ ਡੀਲਿੰਗ ਕਰਨਗੇ ਤੇ ਨਾਨ ਪਬਲਿਕ ਡੀਲਿੰਗ ਆਪਣੇ ਦਫਤਰ ਦੇ ਹਿਸਾਬ ਨਾਲ ਕਰ ਸਕਣਗੇ। ਮਨੀ ਟਰਾਂਸ਼ਫਰ ਅਤੇ ਐਕਸਚੈਂਜਰ।
ਕੈਟਾਗਿਰੀ-5
ਸਕੂਲ, ਕਾਲਜ ਅਤੇ ਵਿੱਦਿਅਕ ਸੰਸਥਾਵਾਂ ਪਹਿਲਾਂ ਦੀ ਤਰਾਂ ਬੰਦ ਰਹਿਣਗੀਆਂ ਪਰ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਕਰਵਾਉਣ ਦੀ ਇਜਾਜ਼ਤ ਹੋਵੇਗੀ। ਆਨਲਾਈਨ ਪੜਾਈ, ਕਿਤਾਬਾਂ ਵੰਡਣ ਆਦਿ ਸਬੰਧੀ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਦਫਤਰ/ਪ੍ਰਾਈਵੇਟ ਦਫਤਰ ਖੋਲੇ ਜਾ ਸਕਦੇ ਹਨ। ਪਰ ਪੜ•ਈ ਨਾਲ ਸੰਬਧਿਤ ਕੋਈ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਅਤੇ 33 ਫੀਸਦ ਤੋਂ ਵੱਧ ਸਟਾਫ ਨਹੀਂ ਹੋਣਾ ਚਾਹੀਦਾ ਹੈ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਗਰ ਕੋਈ ਦੁਕਾਨਦਾਰ ਉਪਰੋਕਤ ਹਦਾਇਤਾਂ ਤਹਿਤ ਨਿਰਧਾਰਿਤ ਕੀਤੇ ਦਿਨਵਾਰ ਦੋਰਾਨ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਸ਼ੋਸਲ ਡਿਸਟੈਂਸ ਸਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਬੰਧਿਤ ਐਸ.ਡੀ.ਐਮ ਵਲੋਂ 07 ਦਿਨ ਲਈ ਦੁਕਾਨ ਬੰਦ ਕਰ ਦਿੱਤੀ ਜਾਵੇਗੀ। ਜੇ ਕੋਈ ਦੁਕਾਨ ਮਲਟੀਪਲਾਈ ਵਸਤਾਂ ਵੇਚਦਾ ਹੈ ਅਤੇ ਉਹ ਦੋਵੇ ਰੋਟੇਸ਼ਨਲ ਕੈਟਾਗਿਰੀ ਵਿਚ ਆਉਂਦਾ ਹੈ ਤਾਂ ਉਸਨੂੰ ਇਕ ਕੈਟਾਗਿਰੀ ਹੀ ਚੁਣਨੀ ਪਵੇਗੀ ਤੇ ਉਹ ਹਫਤੇ ਵਿਚ ਤਿੰਨ ਦਿਨ ਹੀ ਦੁਕਾਨ ਖੋਲ• ਸਕਦਾ ਹੈ।
ਉਨਾਂ ਅੱਗੇ ਦੱਸਿਆ ਕਿ ਕਰਫਿਊ ਵਿਚ ਸਵੇਰੇ 7 ਵਜੋਂ ਸ਼ਾਮ 6 ਵਜੇ ਤਕ ਦਿੱਤੀ ਢਿੱਲ ਦੋਰਾਨ ਲੋਕ ਪੈਦਲ ਹੀ ਮੂਵਮੈਂਟ ਕਰਨਗੇ ਅਤੇ ਵਹੀਕਲਾਂ ਦੀ ਵਰਤੋਂ ਜਾਰੀ ਕੀਤੇ ਪਾਸ ਨਾਲ ਹੀ ਕੀਤੀ ਜਾ ਸਕੇਗੀ। ਜਿਨਾਂ ਦੁਕਾਨਦਾਰਾਂ ਨੂੰ ਸ਼ਾਮ 6 ਵਜੇ ਤੋਂ ਬਾਅਦ ਆਪਣੇ ਵਸਤਾਂ ਜਾਂ ਸੇਵਾਵਾਂ ਦੇਣ ਦੀ ਛੋਟ ਦਿੱਤੀ ਗਈ ਹੈ ਤਾਂ ਵਿਅਕਤੀ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ ਜਾਂ ਸਮਾਨ ਦੀ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ।
ਭੀੜ ਤੋਂ ਬਚਣ ਲਈ ਦੁਕਾਨਦਾਰ ਆਪਣੇ ਵਹੀਕਲ ਮਾਰਕਿਟ ਐਸ਼ੋਸ਼ੀਏਸ਼ਨ, ਨਗਰ ਕੋਂਸਲ ਜਾਂ ਪੁਲਿਸ ਵਲੋਂ ਨਿਰਧਾਰਿਤ ਸਥਾਨ ਉੱਪਰ ਹੀ ਲਗਾਉਣ। ਕੋਈ ਦਕਾਨਾਦਰ ਦੁਕਾਨ ਤੋਂ ਬਾਹਰ ਸਮਾਨ ਨਹੀਂ ਰੱਖੇਗਾ।
ਇਸ ਤੋਂ ਇਲਾਵਾ ਰੇਹੜੀਆਂ ਤੇ ਖਾਣ ਵਾਲੇ ਪਦਾਰਥ ਨਹੀਂ ਵੇਚੇ ਜਾ ਸਕਣਗੇ। ਰੇਹੜੀ ਵਾਲੇ ਜਿਵੇ ਕਿ ਪਕੋੜਾ, ਚਾਟ, ਗੋਲ ਗੱਪੇ, ਟੀ ਸਟਾਲ ਨਹੀ ਲਗਾ ਸਕਦੇ ਅਤੇ ਰੈਸਟੋਂਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਫਲ ਅਤੇ ਸਬਜੀਆਂ ਵਾਲੇ ਇਕ ਸਥਾਨ ਤੇ ਖਲੋ ਕੇ ਵਸਤਾਂ ਨਹੀਂ ਵੇਚ ਸਕਣਗੇ ਤੇ ਹੋਮ ਡਿਲਵਰੀ ਕਰਨਗੇ।
ਸਾਰੇ ਦੁਕਾਨਦਾਰ ਸ਼ੋਸਲ ਡਿਸਟੈਂਸ਼ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ। ਉਪਰੋਤ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਐਨ.ਐਚ.ਐਮ, ਪੰਜਾਬ) ਵਲੋਂ 28 ਅਪ੍ਰੈਲ 2020 ਨੂੰ ਜਾਰੀ ਕੀਤੀ ਐਡਵਾਜ਼ਿਰੀ ਨੂੰ ਦੁਕਾਨਾਂ ਖੋਲ•ਣ ਵਾਲੀਆਂ “The entity/agency ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਦੁਕਾਨਾਂ ਦੇ ਆਲੇ ਦੁਆਲੇ ਸਫਾਈ ਰੱਖਣ ਨੂੰ ਯਕੀਨੀ ਬਣਾਉਣਗੇ ਤੇ ਸ਼ੈਨੀਟਾਈਜ਼ ਵੀ ਕਰਨਗੇ।