ਭਾਰਤ ਵਿਚ ਲੋਕਾਂ ਦੇ ਵੱਡੇ ਹਿੱਸੇ ਵਿਚ ਕੋਰੋਨਾ ਨਾਲ ਲੜਨ ਦੀ ਸਮਰਥਾ (herd immunity) ਪੈਦਾ ਹੋ ਗਈ, ਇਹ ਕਹਿਣਾ ਗਲਤ ਹੈ : ਮੈਡੀਕਲ ਮਾਹਿਰ
ਨਵੀਂ ਦਿੱਲੀ, 19 ਮਈ, 2020 : ਜਦੋਂ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਤੇ ਦਿੱਲੀ ਵਰਗੀਆਂ ਥਾਵਾਂ 'ਤੇ ਕੋਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਦੋਂ ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਆਖਣਾ ਗਲਤ ਹੈ ਕਿ ਭਾਰਤ ਵਿਚ ਲੋਕਾਂ ਅੰਦਰ ਇਸ ਬਿਮਾਰੀ ਨਾਲ ਲੜਨ ਦੀ ਸਮਰਥਾ (herd immunity) ਪੈਦਾ ਹੋ ਗਈ ਹੈ।
ਏਮਜ਼ ਦਿੱਲੀ ਵਿਖੇ ਗੈਰੀਆਟ੍ਰਿਕ ਮੈਡੀਸਿਨ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਡਾ. ਪ੍ਰਸੁੰਨ ਚੈਟਰਜੀ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਤੋਂ ਇਹ ਸੋਚ ਕੇ ਬਚਾਅ ਨਹੀਂ ਹੋ ਸਕਦਾ ਕਿ ਅਸੀਂ ਲੋਕਾਂ ਵਿਚ ਇਸ ਬਿਮਾਰੀ ਨਾਲ ਲੜਨ ਦੀ ਸਮਰਥਾ (herd immunity) ਪੈਦਾ ਕਰ ਲਈ ਹੈ। ਇਹ ਸਮਰਥਾ (herd immunity) ਪੈਦਾ ਕਰਨ ਵਿਚ ਯੂ ਕੇ ਵਿਚ ਫ਼ੇਲ੍ਹ ਹੋ ਗਿਆ ਹੈ। ਅਸੀਂ ਲਾਕ ਡਾਊਨ ਰਾਹੀਂ ਵਾਇਰਸ ਦਾ ਪਸਾਰ ਰੋਕਣ ਦਾ ਯਤਨ ਕੀਤਾ ਹੈ। ਅਕਸਰ ਅਸੀਂ ਬੱਚਿਆਂ ਰਾਹੀਂ ਇਹ ਸਮਰਥਾ (herd immunity) ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹਨਾਂ ਦੀ ਸੁਰੱਖਿਆ ਯਾਨੀ immunity ਨਵੀਂ ਹੈ। ਉਹਨਾਂ ਕਿਹਾ ਕਿ ਮੈਨੁੰ ਸਮਝ ਨਹੀਂ ਆਉਂਦੀ ਕਿ ਕਈ ਪੜ੍ਹੇ ਲਿਖੇ ਲੋਕ ਇਹ ਕਿਉਂ ਸਮਝਦੇ ਹਨ ਕਿ ਉਹ ਵਾਇਰਸ ਤੋਂ ਸੁਰੱਖਿਅਤ ਹਨ, ਇਹ ਪਹੁੰਚ ਬਹੁਤ ਮਾਯੂਸੀ ਵਾਲੀ ਹੈ।
ਉਹਨਾਂ ਹੋਰ ਕਿਹਾ ਕਿ ਵੱਡੇ ਸਮੂਹਾਂ ਨੂੰ ਸੁਰੱਖਿਅਤ ਰੱਖਣ ਦੇ ਬਹੁਪੱਖੀ ਪ੍ਰਭਾਵ ਹਨ। ਜੇਕਰ ਅਸੀਂ ਇਹ ਤਿਆਰ ਕਰ ਲਵਾਂਗੇ ਤਾਂ ਅਸੀਂ ਬਹੁਤ ਸਾਰੇ ਲੋਕਾਂ ਦਾ ਬਚਾਅ ਕਰ ਸਕਦੇ ਹਾਂ ਪਰ ਕੋਰੋਨਾ ਦੇ ਮਾਮਲੇ ਵਿਚ ਇਹ ਇੰਨਾ ਸੁਖਾਲਾ ਨਹੀਂ ਹੈ। ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਲੋਕਾਂ ਵਿਚ ਬਿਮਾਰੀ ਨਾਲ ਲੜਨ ਦੀ ਸਮਰਥਾ ਤਾਂ ਹੀ ਪੈਦਾ ਹੋ ਸਕਦੀ ਹੈ ਜੇਕਰ ਕੋਈ ਵੈਕਸੀਨੇਸ਼ਨ ਹੋਵੇ।
ਐਲ ਐਨ ਜੇ ਪੀ ਹਸਪਤਾਲ ਦੇ ਮੈਡੀਕਲ ਡਇਰੈਕਟਰ ਡਾ. ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਬਹੁਤ ਸਾਰੇ ਲੋਕ ਇਕ ਖਾਸ ਕਿਸਮ ਦੇ ਵਾਇਰਸ ਦੀ ਲਪੇਟ ਵਿਚ ਆਉਂਦੇ ਹਨ ਤਾਂ ਕਈਆਂ ਵਿਚ ਇਹ ਕਲੀਨਿਕਲੀ ਆਉਂਦਾ ਹੈ, ਕਈਆਂ ਵਿਚ ਸਬ ਕਲੀਨਿਕਲੀ ਤੇ ਇਸ ਤਰਾਂ ਲੋਕਾਂ ਵਿਚ ਇਹ ਸਮਰਥਾ (herd immunity) ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਲੋਕਾਂ ਦਾ ਆਉਣਾ ਜਾਣਾ ਬਹੁਤ ਘੱਟ ਸੀ ਪਰ ਹੁਣ ਵੱਡੇ ਵੱਡੇ ਇਕੱਠ ਇਕ ਵੱਡਾ ਮੁੱਦਾ ਹਨ ਜਿਸ ਨਾਲ ਕੇਸ ਵੱਧ ਰਹੇ ਹਨ ਤੇ ਸੋਸ਼ਲ ਡਿਸਟੈਂਸਿੰਗ ਵੀ ਸਹੀ ਢੰਗ ਨਾਲ ਨਹੀਂ ਰੱਖੀ ਜਾ ਰਹੀ। ਟੈਸਟਿੰਗ ਵੀ ਵੱਧ ਗਈ ਹੈ ਤੇ ਇਸੇ ਲਈ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ।