ਮੈਂ ਪਿਛਲੇ ਡੇਢ ਹਫ਼ਤੇ ਤੋਂ ਮਲੇਰਿਆ ਰੋਕੂ ਦਵਾਈ ਲੈ ਰਿਹਾਂ ਹਾਂ- ਡੋਨਲਡਟਰੰਪ
ਬਲਜਿੰਦਰ ਸੇਖਾ
ਟੋਰਾਂਟੋ,19 ਮਈ, 2020 :ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਹੈ ਕਿ ਉਹ ਪਿਛਲੇ ਡੇਢ ਹਫ਼ਤੇ ਤੋਂ ਮਲੇਰਿਆ ਰੋਕੂ ਦਵਾਈ (ਕਲੋਰੋਕਉਈਨ) ਦਾ ਸੇਵਨ ਕਰ ਰਹੇ ਹਨ ਜਦ ਕਿ ਬਹੁਤੇ ਅਮਰੀਕੀ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਸ ਦਵਾਈ ਨਾਲ ਕੋਰੋਨਾ ਵਾਇਰਸ ਨੂੰ ਠੀਕ ਨਹੀ ਕੀਤਾ ਜਾ ਸਕਦਾ ਹੈ ।ਇਸਦਾ ਕੋਈ ਵੀ ਸਬੂਤ ਨਹੀਂ ਹੈ ਤੇ ਇਸ ਨਾਲ ਕੋਈ ਹੋਰ ਖ਼ਤਰੇ ਵੀ ਹੋ ਸਕਦੇ ਹਨ। ਇੱਥੇ ਸਵਾਲ ਅਹਿਮ ਇਹ ਵੀ ਬਣਦਾ ਹੈ ਕਿ ਅਗਰ ਰਾਸਟਰਪਤੀ ਡੋਨਲਡ ਟਰੰਪ ਸਿਹਤਮੰਦ ਹਨ, ਜੇਕਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ ਫਿਰ ਉਹ ਇਹ ਦਵਾਈ ਆਖਿਰ ਕਿਉਂ ਲੈ ਰਹੇ ਹਨ ।