← ਪਿਛੇ ਪਰਤੋ
ਸਿੱਖ ਭਾਈਚਾਰੇ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਸਿਫਾਰਸ਼ ਕਰੇ ਭਾਰਤ ਸਰਕਾਰ ਚੰਡੀਗੜ੍ਹ, 21 ਮਈ, 2020 : ਚੰਡੀਗੜ੍ਹਆਪ ਦੇ ਕਨਵੀਨਰ ਪ੍ਰੇਮ ਗਰਗ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਦੀ ਬਿਨਾਂ ਵਿਤਕਰੇ ਸੇਵਾ ਕਰਨ ਲਈ ਭਾਰਤ ਸਰਕਾਰ ਨੂੰ ਸਿੱਖ ਭਾਈਚਾਰੇ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦੀ ਸਿਫਾਰਸ਼ ਕਰਨੀ ਚਾਹੀਦੀ ਹੈ। ਇਕ ਟਵੀਟ ਵਿਚ ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਦੁਨੀਆਂ ਭਰ ਨੂੰ ਦਰਪੇਸ਼ ਇਸ ਸੰਕਟ ਦੇ ਸਮੇਂ ਬਿਨਾਂ ਧਰਮ ਤੇ ਕੌਮੀਅਤ ਦਾ ਵਿਤਕਰਾ ਕੀਤਿਆਂ ਮੁਫਤ ਲੰਗਰ ਛਕਾਇਆ ਤੇ ਰਹਿਣ ਲਈ ਠਿਕਾਣੇ ਦਿੱਤੇ। ਇਸ ਲਈ ਇਸ ਕੌਮ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ।
Total Responses : 265