ਹਰਦਮ ਮਾਨ
ਸਰੀ, 22 ਮਈ 2020 - ਬੀਤੀ ਰਾਤ ਸਰੀ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਬੰਦੇ ਦੀ ਮੌਤ ਹੋ ਗਈ। ਪੁਲਿਸ ਨੇ ਇਸ ਨੂੰ ਸੰਭਾਵਿਤ “ਹਿਟ ਐਂਡ ਰਨ” ਦੀ ਘਟਨਾ ਦੱਸਿਆ ਹੈ।
ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਅੱਜ ਸਵੇਰੇ ਲਗਭਗ 3.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ 115 ਐਵੀਨਿਊ ਅਤੇ 132 ਸਟ੍ਰੀਟ ਦੇ ਚੌਰਾਹੇ 'ਤੇ ਸੜਕ ਦੇ ਵਿਚਕਾਰ ਇਕ ਆਦਮੀ ਬੇਹੋਸ਼ ਪਿਆ ਹੈ। ਪੁਲਿਸ ਘਟਨਾ ਸਥਾਨ ਤੇ ਪੁੱਜੀ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ।
ਕਾਰਪੋਰੇਲ ਐਲਨੋਰ ਸਟੂਰਕੋ ਅਨੁਸਾਰ ਸ਼ੁਰੂਆਤੀ ਸੰਕੇਤ ਦਸਦੇ ਹਨ ਕਿ ਇਹ ਘਟਨਾ ਕਿਸੇ ਵਹੀਕਲ ਨਾਲ ਟੱਕਰ ਕਾਰਨ ਵਾਪਰੀ ਹੈ ਪਰ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਜਾਂ ਉਮਰ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ।