ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ ਵਿਚ ਗਰਮੀ ਦੀਆਂ ਛੁੱਟੀਆਂ ਹੋਈਆਂ ਰੱਦ
ਚੰਡੀਗੜ੍ਹ, 23 ਮਈ, 2020 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਪੰਜਾਬ, ਹਰਿਆਣਾ ਤੇ ਯੂ ਟੀ ਚੰਡੀਗੜ੍ਹ ਦੀਆਂ ਹੇਠਲੀਆਂ ਅਦਾਲਤਾਂ ਵਿਚ ਗਰਮੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਸੂਚਨਾ ਸਹਾਇਕ ਰਜਿਸਟਰਾਰ (ਜਨਰਲ) ਨੇ ਰਜਿਸਟਰਾਰ ਜਨਰਲ ਵੱਲੋਂ ਨੋਟੀਫਾਈ ਕੀਤੀ ਹੈ। ਨੋਟੀਫਿਕੇਸ਼ਨ ਦੇ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਆਉਂਦੀ ਗਰਮੀ ਦੀਆਂ ਛੁੱਟੀਆਂ ਜੋ 1 ਤੋਂ 26 ਜੂਨ ਤੱਕ ਹੋਣੀਆਂ ਸਨ, ਰੱਦ ਕਰ ਦਿੱਤੀਆਂ ਗਈਆਂ ਹਨ ਤੇ ਅਦਾਲਤ ਕੇਸ ਦਾਇਰ ਕਰਨ, ਲਿਸਟਿੰਗ ਤੇ ਵੀਡੀਓ ਕਾਨਫਰਸਿੰਗ ਰਾਹੀਂ ਸੁਣਵਾਈ ਦੇ ਮੌਜੂਦਾ ਪ੍ਰਬੰਧ ਮੁਕਾਬਤ ਕੰਮ ਕਰਦੀ ਰਹੇਗੀ। ਇਹ ਵੀ ਦੱਸਿਆ ਗਿਆ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਹੇਠੀਆਂ ਅਦਾਲਤਾਂ ਦੀਆਂ ਵੀ 1 ਤੋਂ 30 ਜੂਨ ਤੱਕ ਹੋਣ ਵਾਲੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਇਹ ਅਦਾਲਤਾਂ ਵੀ ਕੇਸਾਂ ਦੀ ਸੁਣਵਾਈ ਦੇ ਮੌਜੂਦਾ ਪ੍ਰਬੰਧਾਂ ਅਨੁਸਾਰ ਕੰਮ ਕਰਨਗੀਆਂ।