← ਪਿਛੇ ਪਰਤੋ
ਸਰਕਾਰ ਵੱਲੋਂ ਸੈਨੇਟਾਈਜ਼ਰ ਦੀ ਵਰਤੋਂ ਨਾਲ ਚਮੜੀ ਰੋਗ ਤੇ ਕੈਂਸਰ ਹੋਣ ਦੀਆਂ ਖਬਰਾਂ ਦਾ ਖੰਡਨ ਚੰਡੀਗੜ੍ਹ, 2 ਜੂਨ, 2020 : ਕੇਂਦਰ ਸਰਕਾਰ ਨੇ ਉਹਨਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਹਨਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੈਨੇਟਾਈਜ਼ਰ ਦੀ ਲਗਾਤਾਰ 50 ਤੋਂ 60 ਦਿਨਾਂ ਤੱਕ ਵਰਤੋਂ ਕਰਨ ਨਾਲ ਚਮੜੀ ਰੋਗ ਤੇ ਕੈਂਸਰ ਹੋ ਸਕਦਾ ਹੈ। ਇਕ ਟਵੀਟ ਰਾਹੀਂ ਸਰਕਾਰੀ ਤੌਰ 'ਤੇ ਕਿਹਾ ਗਿਆ ਹੈ ਕਿ ਇਹ ਗਲਤ ਤੱਥ ਹਨ। ਹੈਂਡ ਸੈਨੇਟਾਈਜ਼ਰ ਦੀ ਵਰਤੋਂ ਮਨੁੱਖਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। 70 ਫੀਸਦੀ ਅਲਕੋਹਲ ਸਮੱਗਰੀ ਵਾਲੇ ਸੈਨੇਟਾਈਜ਼ਰ ਦੀ ਸਿਫਾਰਸ਼ ਕੋਰੋਨਾ ਤੋਂ ਬਚਾਅ ਲਈ ਕੀਤੀ ਜਾਂਦੀ ਹੈ।
Total Responses : 265