ਜੀ ਐਸ ਪੰਨੂ
ਪਟਿਆਲਾ 13 ਜੂਨ 2020 - ਦੇਰ ਰਾਤ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿਚ ਛੇ ਕੋਵਿਡ ਪਾਜ਼ਿਟਵ ਕੇਸ ਪਾਏ ਗਏ। ਪਹਿਲਾ ਕੇਸ ਘੇਰ ਸੋਡੀਆਂ ਪਟਿਆਲਾ ਦੀ ਰਹਿਣ ਵਾਲੀ 22 ਸਾਲਾ ਲੜਕੀ ਜੋ ਮੁੰਬਈ ਤੋਂ ਵਾਪਸ ਆਈ ਸੀ, ਦੂਸਰਾ ਪਿੰਡ ਰਾਮਗੜ੍ਹ ਤਹਿਸੀਲ ਨਾਭਾ ਦਾ 42 ਸਾਲਾ ਵਿਅਕਤੀ ਜੋ ਕਿ ਓਟ ਸੈਂਟਰ ਤੋਂ ਦਵਾਈ ਲੈਣ ਆਇਆ ਸੀ। ਤੀਸਰਾ ਭਿੰਡਰ ਕਲੋਨੀ ਸਮਾਣਾ ਦਾ 21 ਸਾਲਾ ਵਿਅਕਤੀ ਜੋ ਕਿ ਓਟ ਸੈਂਟਰ ਤੋਂ ਦਵਾਈ ਲੈਣ ਆਇਆ ਸੀ।ਚੌਥਾ ਪਿੰਡ ਫਤਿਹ ਮਾਜਰੀ ਸਮਾਣਾ ਦਾ ਰਹਿਣ ਵਾਲਾ 39ਸਾਲਾ ਵਿਅਕਤੀ ਜੋ ਬਾਹਰੀ ਰਾਜ ਤੋਂ ਵਾਪਸ ਆਇਆ ਸੀ। ਪੰਜਵਾਂ ਰਾਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਕੰਮ ਕਰ ਰਹੀ ਕੰਨਟੈਕਟ ਬੇਸ ਲਗੀ ਸਟਾਫ ਨਰਸ। ਛੇਵਾਂ ਪਿੰਡ ਮੋਹੀ ਖੁਰਦ ਬਲਾਕ ਕਾਲੋਮਾਜਰਾ ਦਾ 30 ਸਾਲਾ ਨੌਜਵਾਨ ਜੋ ਰਾਜਸਥਾਨ ਤੋਂ ਵਾਪਸ ਆਇਆ ਸੀ।
ਇਸ ਤਰ੍ਹਾਂ ਪਟਿਆਲਾ ਵਿਚ ਟੋਟਲ ਕੇਸਾਂ ਦੀ ਗਿਣਤੀ 158 ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਟਿਆਲਾ ਨੇ ਕੀਤੀ। ਇਥੇ ਇਹ ਦੱਸਣਯੋਗ ਹੈ ਇਸ ਸਮੇਂ ਕਿ ਦਿੱਲੀ ਦੀ ਸਥਿਤੀ ਚੰਗੀ ਨਾ ਦੇਖਦੇ ਹੋਏ ਲੋਕ ਪਟਿਆਲਾ ਵਿਖੇ ਪਹੁੰਚ ਰਹੇ ਹਨ। ਲਗਦਾ ਹੈ ਇਵੇਂ ਪਟਿਆਲਾ ਦੀ ਹਾਲਤ ਨਾਜ਼ੁਕ ਨਾ ਬਣ ਜਾਵੇ। ਕਿਉਂਕਿ ਕਈ ਲੋਕ ਦਿੱਲੀ ਤੋਂ ਆਕੇ ਪਟਿਆਲਾ ਵਿਖੇ ਜਾਂ ਨੇੜੇ-ਤੇੜੇ ਕਿਰਾਏ ਲਈ ਮਕਾਨ ਲੈ ਰਹੇ ਹਨ ਤਾਂ ਜੋ ਪੰਜਾਬ ਵਿੱਚ ਆਪਣਾ ਇਲਾਜ ਕਰਵਾਇਆ ਜਾ ਸਕੇ। ਸਿਵਲ ਸਰਜਨ ਦਾ ਕਹਿਣਾ ਹੈ ਇਸ ਸਬੰਧੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਜਿਸ ਤਰ੍ਹਾਂ ਵੀ ਹਦਾਇਤ ਮਿਲੇਗੀ ਉਸ 'ਤੇ ਅਮਲ ਕੀਤਾ ਜਾਵੇਗਾ।