ਕੀ ਪੰਜਾਬ ਦੇ ਇੱਕ ADC ਨੂੰ ਵੀ ਹੋਇਆ ਕੋਰੋਨਾ ?
ਚੰਡੀਗੜ੍ਹ , 18 ਜੂਨ 2020 : ਕੀ ਜ਼ਿਲ੍ਹੇ ਵਿਚ ਤਾਇਨਾਤ ਇੱਕ ADC ਅਫ਼ਸਰ ਵੀ ਕੋਰੋਨਾ ਪਾਜ਼ਿਟਿਵ ਆਇਆ ਹੈ ? ਜੇਕਰ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਕੱਲ੍ਹ ਦੀ ਕੋਰੋਨਾ ਟੈਸਟਾਂ ਦੀ ਰਿਪੋਰਟ ਦੇਖੀਏ ਤਾਂ ਇਸ ਦਾ ਜਵਾਬ ਹਾਂ ਵਿਚ ਮਿਲਦਾ ਹੈ .ਅਜੇ ਤੱਕ ਇਸ ਸਬੰਧੀ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਹੋਈ . .
ਪਰ ਜ਼ਿਲ੍ਹੇ ਦੇ ਇੱਕ ਉੱਚ ਅਧਿਕਾਰੀ ਦੇ ਆਉਣ ਨਾਲ ਅੰਦਰਖਾਤੇ ਘੁਸਰ -ਮੁਸਰ ਹੋ ਰਹੀ ਹੈ। ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂਂ ਉੱਚ ਅਧਿਕਾਰੀ ਦਾ ਨਾਂ ਤੱਕ ਨਹੀਂ ਦੱਸਿਆ ਜਾ ਰਿਹਾ।
ਕੱਲ੍ਹ ਆਏ 6 ਨਵੇਂ ਕੋਰੋਨਾ ਮਰੀਜ਼ਾਂ ਵਿਚ 5 ਮਰੀਜ਼ ਰੇਲਵੇ ਦੇ ਮ੍ਰਿਤਕ ਕੋਰੋਨਾ ਪੀੜਤ ਸੀਨੀਅਰ ਅਧਿਕਾਰੀ ਰਾਜ ਕੁਮਾਰ ਨਾਲ ਜੁੜੇ ਹੋਏ ਦੱਸੇ ਗਏ। ਪਰ ਇੱਕ ਹੋਰ ਮਰੀਜ਼ ਜਿਸ ਸਬੰਧੀ ਸਿਰਫ਼ 'ਫਰੈੱਸ਼ ਕੇਸ' ਹੀ ਲਿਖਿਆ ਗਿਆ ਹੈ, ਬੁਝਾਰਤ ਬਣਿਆ ਹੋਇਆ ਹੈ।
ਇਸ ਸਬੰਧੀ ਜਦੋਂ ਸਥਾਨਕ ਪੱਤਰਕਾਰਾਂ ਵੱਲੋ ਸਿਵਲ ਸਰਜਨ ਨਵਦੀਪ ਸਿੰਘ ਨੂੰ ਵਾਰ ਵਾਰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਕੋਈ ਵੀ ਅਧਿਕਾਰੀ ਇਸ ਬਾਰੇ ਦੱਸ ਨਹੀਂ ਰਿਹਾ ਪਰ ਭਰੋਸੇਯੋਗ ਸੂਤਰਾਂ ਮੁਤਾਬਿਕ 6ਵਾਂ ਕੇਸ ਜ਼ਿਲ੍ਹੇ ਦੇ ਇੱਕ ਉੱਚ ਅਧਿਕਾਰੀ ਦਾ ਹੈ। ਜਾਰੀ ਹੋਈ ਇੱਕ ਲਿਸਟ ਵਿੱਚ ਫ਼ਿਰੋਜ਼ਪੁਰ ਸ਼ਹਿਰ ਦੀ ਅਫ਼ਸਰ ਕਲੌਨੀ ਦੇ ਇੱਕ ਵਿਅਕਤੀ ਦਾ ਨਾਮ ਸਮੇਤ ਪੂਰਾ ਵੇਰਵਾ ਦਿੱਤਾ ਗਿਆ ਹੈ ਜੋ ਕਿ ਇਕ ਅਫ਼ਸਰ ਦੀ ਕੋਠੀ ਹੈ।
ਇਸ ਅਫ਼ਸਰ ਦਾ ਅਹੁਦਾ 'ਪਬਲਿਕ ਡੀ ਲਿੰਗ' ਵਾਲਾ ਹੈ, , ਜੇਕਰ ਇਹ ਰਿਪੋਰਟ ਸਹੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਸਬੰਧਤ ਲੋਕਾਂ ਨੂੰ ਸੁਚੇਤ ਕਰ ਦੇਣਾ ਚਾਹੀਦਾ ਹੈ .