← ਪਿਛੇ ਪਰਤੋ
ਜਲੰਧਰ, 19 ਜੂਨ - ਕੋਰੋਨਾ ਦਾ ਹਾਟਸਪਾਟ ਬਣੇ ਜਲੰਧਰ 'ਚ ਸ਼ੁੱਕਰਵਾਰ ਨੂੰ ਇਕੱਠੇ ਹੀ 76 ਜਣਿਆਂ ਦੇ ਕੋਰੋਨਾ ਟੈਸਟ ਪਿਜ਼ਿਟਿਵ ਆਉਣ ਦੀ ਖਬਰ ਹੈ। ਇਨ੍ਹਾਂ ਵਿਚ ਕੁਝ ਪੁਲਿਸ ਕਰਮੀ ਵੀ ਸ਼ਾਮਿਲ ਦੱਸੇ ਜਾ ਰਹੇ ਨੇ। ਇਸ ਦੇ ਨਾਲ ਹੀ ਜਲੰਧਰ ਦੇ ਕੁੱਲ ਕੇਸਾਂ ਦੀ ਗਿਣਤੀ 486 ਪਹੁੰਚ ਗਈ ਹੈ। ਸਿਵਲ ਹਸਪਤਾਲ 'ਚ ਦਾਖ਼ਲ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
Total Responses : 265