ਨਵੀਂ ਦਿੱਲੀ, 25 ਜੂਨ 2020: ਸੀ.ਬੀ.ਐਸ.ਈ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਜੋ ਕਿ ਕੋਵੀਡ -19 ਦੇ ਮੱਦੇਨਜ਼ਰ 1 ਜੁਲਾਈ ਤੋਂ 15 ਜੁਲਾਈ ਦਰਮਿਆਨ ਦੁਬਾਰਾ ਲਈਆਂ ਜਾਣੀਆਂ ਸੀ, ਹੁਣ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਇਸ ਬਾਰੇ ਰਿਪੋਰਟ ਪੇਸ਼ ਕੀਤੀ। ਜਿਸ 'ਚ ਕਿਹਾ ਗਿਆ ਕਿ ਦਿੱਲੀ, ਮਹਾਰਾਸ਼ਟਰ, ਤਮਿਲਨਾਡੂ ਨੇ ਪੇਪਰ ਕਰਾਉਣ ਵਿਚ ਅਸਮਰੱਥਾ ਜ਼ਾਹਰ ਕੀਤੀ ਹੈ।