← ਪਿਛੇ ਪਰਤੋ
ਲੁਧਿਆਣੇ ਦਾ ਏ ਡੀ ਸੀ ਹੋਇਆ ਕੋਰੋਨਾ ਪਾਜ਼ਿਟਿਵ ਚੰਡੀਗੜ੍ਹ , 7 ਜੁਲਾਈ , 2020 : ਲੁਧਿਆਣੇ ਦੇ ਜ਼ਿਲ੍ਹਾ ਪਰਸਾਸ਼ਨ ਲਈ ਕਾਫ਼ੀ ਕਸੂਤੀ ਹਾਲਤ ਬਣ ਗਈ ਕਿਉਂਕਿ ਜ਼ਿਲ੍ਹੇ ਦੇ ਏ ਡੀ ਸੀ ( ਜਨਰਲ ) ਅਮਰਜੀਤ ਸਿੰਘ ਬੈਂਸ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ ਸਿੱਟੇ ਵਜੋਂ ਉਨ੍ਹਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਚ ਰਹਿਣ ਲਈ ਕਿਹਾ ਗਿਆ ਹੈ . ਡੀ ਸੀ ਲੁਧਿਆਣਾ ਵਰਿੰਦਰ ਸ਼ਰਮਾ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਬੈਂਸ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਅਧਿਕਾਰੀਆਂ ਨੂੰ ਵੀ ਘਰਾਂ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ ਅਤੇ ਸਿਹਤ ਸਿਹਤ ਮਹਿਕਮੇ ਦੇ ਨਿਯਮਾਂ ਅਨੁਸਾਰ ਟੈਸਟ ਕੀਤੇ ਜਾਣਗੇ .
ਹੋਰ ਵੇਰਵੇ ਲਈ ਕਲਿੱਕ ਕਰੋ :
Total Responses : 265