ਨਵੀਂ ਦਿੱਲੀ, 18 ਜੁਲਾਈ 2020 - ਭਾਰਤ 'ਚ ਕੋਰੋਨਾ ਦੇ ਕੇਸ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ ਅਤੇ ਅਜਿਹੇ 'ਚ ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਹੈ ਅਤੇ ਹੁਣ ਤੱਕ ਦੇਸ਼ 'ਚ 1,040,457 ਕੇਸ ਸਾਹਮਣੇ ਆ ਚੁੱਕੇ ਅਤੇ ਗਿਣਤੀ 'ਚ ਹੋਰ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜਦੋਂ ਕਿ ਹੁਣ ਤੱਕ ਦੇਸ਼ 'ਚ 360,094 ਕੇਸ ਐਕਟਿਵ ਹਨ।
ਉੱਥੇ ਹੀ ਦੇਸ਼ 'ਚ ਮੌਤਾਂ ਦੀ ਗਿਣਤੀ 26,285 ਹੋ ਗਈ ਹੈ ਜਦੋਂ ਕਿ ਰਾਹਤ ਵਾਲੀ ਗੱਲ ਹੈ ਕਿ ਹੁਣ ਤੱਕ 654,078 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਮੰਦ ਹੋ ਚੁੱਕੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।