ਹਰੀਸ਼ ਕਾਲੜਾ
- ਯਾਤਰੀਆਂ, ਗਰਭਵਤੀ ਔਰਤਾਂ, ਫਲੂ ਦੇ ਸ਼ੱਕੀ ਮਰੀਜਾਂ ਅਤੇ ਪੋਜੀਟਿਵ ਮਰੀਜ ਦੇ ਸੰਪਰਕ ਵਾਲਿਆਂ ਦੇ ਲਏ ਸੈਂਪਲ
ਸ੍ਰੀ ਅਨੰਦਪੁਰ ਸਾਹਿਬ, 29 ਜੁਲਾਈ 2020 - ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੋਨਾ ਮਹਾਂਮਾਰੀ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲੇ ਤਹਿਤ ਚਲਾਈ ਜਾ ਰਹੀ ਮੁਹਿੰਮ ਮਿਸ਼ਨ ਫਤਿਹ ਅਧੀਨ ਅੱਜ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੋਨਾ ਬਿਮਾਰੀ ਦੀ ਪਰਖ ਕਰਨ ਲਈ ਸੈਂਪਲ ਲਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਜਾਨਾ ਕਰੋਨਾ ਦੇ ਮਰੀਜਾਂ ਦੇ ਸੈਪਲ ਲਏ ਜਾਂਦੇ ਹਨ। ਇਸ ਲੜੀ ਤਹਿਤ ਅੱਜ ਬਾਹਰੋਂ ਆਏ ਯਾਤਰੀਆਂ, ਗਰਭਵਤੀ ਔਰਤਾਂ, ਓ.ਪੀ.ਡੀ ਵਿੱਚ ਆਏ ਫਲੂ ਦੇ ਸ਼ੱਕੀ ਮਰੀਜਾਂ ਅਤੇ ਕੋਰੋਨਾ ਪਾਜ਼ੀਟਿਵ ਪਾਏ ਗਏ ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਦੇ ਸਵੈਬ ਸੈਂਪਲ ਲਏ ਗਏ ਤਾਂ ਜੋ ਮਰੀਜਾਂ ਦੀ ਸਮੇਂ ਸਿਰ ਪਛਾਣ ਹੋ ਸਕੇ ਅਤੇ ਬੀਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣ, ਹੱਥਾਂ ਨੂੰ ਸਾਬਣ ਨਾਲ ਧੋਣ, ਕੋਵਾ ਮੋਬਾਇਲ ਐਪ ਡਾਉਨਲੋਡ ਕਰਨ ਅਤੇ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਉਹਨਾਂ ਹੋਰ ਦੱਸਿਆ ਕਿ ਆਮਤੌਰ 'ਤੇ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਆਮ ਤੌਰ ਤੇ ਮਰੀਜ ਟੈਸਟਿੰਗ ਲਈ ਤਿਆਰ ਨਹੀਂ ਹੁੰਦਾ ਅਤੇ ਜਦੋਂ ਇਹ ਬਿਮਾਰੀ ਮਰੀਜ ਨੂੰ ਆਪਣੀ ਗਿਰਫਤ ਵਿੱਚ ਪੂਰੀਤਰ੍ਹਾਂ ਜਕੜ ਲੈਦੀ ਹੈ ਤਾਂ ਉਹ ਟੈਸਟ ਕਰਵਾਉਦਾ ਹੈ ਉਸ ਸਮੇਂ ਬਿਮਾਰੀ ਵੱਧਣ ਕਾਰਨ ਉਸ ਉਤੇ ਕਾਬੂ ਪਾਉਣਾ ਅਤੇ ਮਰੀਜ ਦੇਖ ਭਾਲ ਬੇਹੱਦ ਮਸਕਿਲ ਹੋ ਜਾਂਦੀ ਹੈ ਉਹਨਾਂ ਕਿਹਾ ਕਿ ਜੇਕਰ ਸਹੀਸਮੇਂ ਤੇ ਮਰੀਜ ਦੀ ਟੈਸਟਿੰਗ ਹੋ ਜਾਵੇ ਤਾਂ ਇਹ ਬਹੁਤ ਹੀ ਚੰਗੀ ਸੰਕੇਤ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਸ ਪਾਸ ਦੇ ਲੋਕਾਂ ਨੂੰ ਲੱਛਣ ਪਾਏ ਜਾਣ ਤੇ ਟੈਸਟਿੰਗ ਦੀ ਸਲਾਹ ਦੇਣ ਅਤੇ ਕੋਵਿਡ ਦੀਆਂ ਸਾਵਧਾਨੀਆ, ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਦੀ ਪਾਲਣਾ ਯਕੀਨੀ ਬਣਾਉਣ। ਇਸ ਮੌਕੇ ਤੇ ਡਾ.ਰਣਵੀਰ ਸਿੰਘ, ਡਾ.ਆਸ਼ੂਤੌਸ਼, ਸੁੱਚਾ ਸਿੰਘ, ਸੁਨੀਤਾ, ઠਪਰਦੀਪ ਕੁਮਾਰ, ਹਰਪ੍ਰੀਤ ਕੌਰ, ਲਖਵਿੰਦਰ ਕੌਰ, ਸੰਦੀਪ ਕੌਰ ਆਦਿ ਸਟਾਫ ਮੈਂਬਰ ਹਾਜਰ ਸਨ।