ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ 2020 - ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਇੱਕ ਨਵੇਕਲੀ ਪਹਿਲ ਕਰਦਿਆਂ 15 ਜੁਲਾਈ ਨੂੰ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਸਾਇਕਲ ਰਾਈਡਰਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਹ ਪੁਲਿਸ ਮੁਲਾਜ਼ਮ ਪੂਰੇ ਪੰਜਾਬ ਅੰਦਰ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਬਾਰੇ ਜਾਗਰੂਕ ਕਰਦੇ ਹੋਏ ਅੱਜ 15 ਦਿਨ ਬਾਅਦ ਵਾਪਿਸ ਸ੍ਰੀ ਮੁਕਤਸਰ ਸਾਹਿਬ ਪਹੁੰਚੇ, ਜਿੱਥੇ ਪੁਲਿਸ ਹੈਡਕੁਆਟਰ ਵਿੱਚ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਨੇ ਉਨ੍ਹਾਂ ਦਾ ਫੁੱਲਾ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਗੁਰਮੇਲ ਸਿੰਘ ਐਸ.ਪੀ (ਐੱਚ) , ਬਲਵਿੰਦਰ ਸਿੰਘ ਐਸ.ਪੀ (ਅਪਰੈਸ਼ਨ) ਅਤੇ ਹੇਮੰਤ ਕੁਮਾਰ ਡੀ.ਐਸ.ਪੀ ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ ਨੇ ਦੋਵੇਂ ਪੁਲਿਸ ਅਧਿਕਾਰੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਲੋਕਾਂ ਨੂੰ ਕੋਰੋਨਾ ਸਾਵਧਾਨੀਆਂ ਦੀ ਪਾਲਣਾ ਕੀਤੇ ਜਾਣ ਦੀ ਅਪੀਲ ਕੀਤੀ। ਵਰਣਨਯੋਗ ਹੈ ਕਿ ਇਹ ਸਾਇਕਲ ਰਾਇਡਰਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਫਰੀਦਕੋਟ, ਜੀਰਾ, ਅੰਮ੍ਰਿਤਸਰ, ਪਠਾਨਕੋਟ, ਹਸ਼ਿਆਰਪੁਰ, ਰੂਪਨਗਰ, ਮਹਾਲੀ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਤੋਂ ਹੁੰਦੇ ਹੋਏ ਵਾਪਿਸ ਸ੍ਰੀ ਮੁਕਤਸਰ ਸਾਹਿਬ ਪਹੁੰਚੇ , ਜਿੰਨ੍ਹਾਂ ਤਕਰੀਬਨ 1500 ਕਿਲੋਮੀਟਰ ਸਫਰ ਤਹਿ ਕੀਤਾ ਗਿਆ। ਇਸ ਮੌਕੇ ਏ.ਐਸ.ਆਈ ਗੁਰਾਂਦਿਤਾ ਸਿੰਘ, ਏ.ਐਸ.ਆਈ ਕਾਸਮ ਅਲੀ, ਏ.ਐਸ.ਆਈ ਗੁਰਜੰਟ ਸਿੰਘ ਜਾਟਾਣਾ, ਏ.ਐਸ.ਆਈ ਨਾਇਬ ਸਿੰਘ ਆਦਿ ਹਾਜ਼ਰ ਸਨ।