ਤਰੁਣ ਕਪੂਰ
ਪੱਟੀ, 1 ਅਗਸਤ 2020 - ਸਬ ਜੇਲ੍ਹ ਪੱਟੀ ਵਿਖੇ 17 ਕੈਦੀਆਂ ਦੀਆਂ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਸਬ ਜੇਲ੍ਹ ਪੱਟੀ ਵਿਖੇ ਵੱਖ-ਵੱਖ ਸ਼ਹਿਰਾਂ ਵਿਚੋਂ ਕੈਦੀਆਂ ਨੂੰ ਲਿਆ ਕੇ ਚੌਂਦਾ ਦਿਨਾਂ ਲਈ ਇਕਾਂਤਵਾਸ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੈਦੀਆ ਨੂੰ ਅੰਮ੍ਰਿਤਸਰ ਭੇਜ ਦਿੱਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰਡੈਂਟ ਵਿਜੇ ਕੁਮਾਰ ਨੇ ਦੱਸਿਆ ਕਿ 30 ਜੁਲਾਈ ਨੂੰ ਵੱਖ ਵੱਖੇ ਸ਼ਹਿਰਾਂ ਦੇ ਕੈਦੀਆਂ ਨੂੰ ਪੱਟੀ ਵਿਖੇ ਲਿਆਂਦਾ ਗਿਆ ਅਤੇ 49 ਕੈਦੀਆਂ ਦੇ ਕੋਰੋਨਾ ਦੇ ਟੈਸਟ ਲਏ ਗਏ ਜਿੰਨ੍ਹਾਂ ਵਿਚੋਂ ਅੱਜ ਰਿਪੋਰਟ ਆਉਣ ਤੇ 17 ਕੈਦੀਆਂ ਦੀਆਂ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿੰਨ੍ਹਾਂ ਵਿਚੋਂ 3 ਦੀ ਜਮਾਨਤ ਹੋ ਚੁੱਕੀ ਹੈ ਅਤੇ ਬਾਕੀ 14 ਕੈਦੀਆਂ ਨੂੰ ਗੁਰਦਾਸਪੁਰ ਜੇਲ੍ਹ ਜਿਥੇ ਕੋਰੋਨਾ ਪਾਜ਼ੀਟਿਵ ਕੈਦੀਆਂ ਲਈ ਹਸਪਤਾਲ ਬਣਾਇਆ ਗਿਆ ਹੈ ਭੇਜ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਦੂਸਰੇ ਕੈਦੀਆ ਨੂੰ ਕੋਰੋਨਾ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਟੈਸਟ ਦੀ ਰਿਪੋਰਟ ਆਉਣ ਤੱਕ ਸਾਰੇ ਕੈਦੀਆ ਨੂੰ ਵੱਖ-ਵੱਖ ਰੱਖਿਆ ਜਾਂਦਾ ਹੈ। ਜੇਲ੍ਹ ਦੇ ਮੁਲਾਜਮਾਂ ਦੇ ਵੀ ਟੈਸਟ ਕਰਵਾਏ ਗਏ ਸਨ ਜਿੰਨ੍ਹਾਂ ਵਿਚੋਂ ਸਾਰੇ ਮੁਲਾਜਮਾਂ ਦੀ ਰਿਪੋਰਟ ਨੈਗਟਿਵ ਆਈਆਂ ਹਨ। ਉਨ੍ਹਾਂ ਦੱਸਿਆ ਜੇਲ੍ਹ ਜੋ ਵੀ ਕੈਦੀ ਜਾਂ ਹਵਾਲਾਤੀ ਹਨ ਉਨ੍ਹਾਂ ਦੇ ਖਾਣੇ ਦਾ ਵਧੀਆਂ ਢੰਗ ਨਾਲ ਪ੍ਰਬੰਧ ਕੀਤਾ ਗਿਆ ਹੈ।
ਸਮਾਜਿਕ ਦੂਰੀ ਬਣਾਉਣ ਲਈ ਸਾਰੇ ਕੈਦੀਆਂ ਨੂੰ ਕਿਹਾ ਜਾ ਰਿਹਾ ਹੈ ਅਤੇ ਜੇਲ੍ਹ ਅੰਦਰ ਸੈਨੇਟਾਇਜ਼ਰ ਸਪਰੇਅ ਅਤੇ ਕੈਦੀਆਂ ਨੂੰ ਮਾਸਕ ਪਾ ਕੇ ਰੱਖਣ ਦੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਡਾ: ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਬ ਜੇਲ੍ਹ ਪੱਟੀ ਵਿਖੇ 49 ਕੈਦੀਆਂ ਦੀ ਕੋਰੋਨਾ ਟੈਸਟ ਲਈ ਸੈਂਪਲ ਭਰੇ ਗਏ ਸਨ ਜਿਸ ਵਿਚੋਂ 17 ਵਿਅਕਤੀਆ ਵਿਚ ਕੋਰੋਨਾ ਦੇ ਲੱਛਣ ਦਿਖੇ। ਉਨ੍ਹਾਂ ਦੱਸਿਆ ਕਿ ਜੇਲ ਸੁਪਰਡੈਂਟ ਦੀ ਦੇਖ ਰੇਖ ਹੇਠ ਜੋ ਵੀ ਕੈਦੀ ਜੇਲ੍ਹ ਵਿਚ ਆ ਰਹੇ ਹਨ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਕੋਰੋਨਾ ਪਾਜੀਟਿਵ ਕੈਦੀਆ ਗੁਰਦਾਸਪੁਰ ਜੇਲ੍ਹ ਰੇਫਰ ਕਰ ਦਿੱਤਾ ਗਿਆ ਹੈ।