ਹਰਜਿੰਦਰ ਸਿੰਘ ਭੱਟੀ
- 23 ਮਰੀਜ਼ ਹੋਏ ਠੀਕ ਅਤੇ ਇਕ ਦੀ ਹੋਈ ਮੌਤ
ਐਸ.ਏ.ਐਸ.ਨਗਰ, 07 ਅਗਸਤ 2020 - ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 50 ਪਾਜ਼ੀਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 23 ਮਰੀਜ਼ ਠੀਕ ਹੋਏ ਹਨ ਜਦਕਿ ਇਕ ਮਰੀਜ਼ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਫਲਕੌਨ ਵਿਯੂ ਤੋਂ 53 ਸਾਲਾ ਮਹਿਲਾ,ਸੈਕਟਰ 57 ਤੋਂ 29 ਸਾਲਾ ਮਹਿਲਾ, ਸੈਕਟਰ 59 ਤੋਂ 33 ਸਾਲਾ ਪੁਰਸ਼, ਸੈਕਟਰ 61 ਤੋਂ 23 ਸਾਲਾ ਲੜਕਾ, ਸੈਕਟਰ 71 ਤੋਂ 28 ਸਾਲਾ ਪੁਰਸ਼, ਸੈਕਟਰ 79 ਤੋਂ 36 ਸਾਲਾ ਪੁਰਸ਼, ਸੈਕਟਰ 80 ਤੋਂ 22 ਸਾਲਾ ਲੜਕਾ ਅਤੇ 56 ਸਾਲਾ ਪੁਰਸ਼, ਸੈਕਟਰ 115 ਤੋਂ 39 ਸਾਲਾ ਪੁਰਸ਼, 27 ਸਾਲਾ ਮਹਿਲਾ ਅਤੇ 18 ਸਾਲਾ,13 ਸਾਲਾ ਲੜਕੀ, ਫੇਜ਼ 2 ਤੋਂ 71 ਸਾਲਾ ਪੁਰਸ਼, ਫੇਜ਼ 11 ਤੋਂ 35ਸਾਲਾ ਮਹਿਲਾ, 37ਸਾਲਾ, 53 ਸਾਲਾ ਅਤੇ 44 ਸਾਲਾ ਪੁਰਸ਼, ਫੇਜ਼ 7 ਤੋਂ 32 ਸਾਲਾ ਪੁਰਸ਼ ਅਤੇ 40 ਸਾਲਾ,45 ਸਾਲਾ ਮਹਿਲਾ, ਫੇਜ਼ 8 ਤੋਂ 2ਸਾਲਾ ਬੱਚਾ, ਐਰੋਸਿਟੀ ਤੋਂ 29 ਸਾਲਾ ਪੁਰਸ਼ ਅਤੇ 30 ਸਾਲਾ ਮਹਿਲਾ, ਮਟੌਰ ਤੋਂ 19 ਸਾਲਾ ਮਹਿਲਾ, ਝਾਮਪੁਰ ਤੋਂ 22 ਸਾਲਾ ਪੁਰਸ਼, ਬਲੌਂਗੀ ਤੋਂ 22 ਸਾਲਾ ਪੁਰਸ਼, ਐਸ.ਬੀ.ਪੀ ਹੋਮਜ਼ 28 ਸਾਲਾ ਪੁਰਸ਼,ਟੀਡੀਆਈ 30 ਸਾਲਾ ਪੁਰਸ਼, ਦੇਸੂ ਮਾਜਰਾ ਤੋਂ 42 ਸਾਲਾ ਪੁਰਸ਼, ਮੁੰਡੀ ਖਰੜ ਤੋਂ 13 ਸਾਲਾ ਅਤੇ 60 ਸਾਲਾ ਪੁਰਸ਼, ਖਰੜ ਤੋਂ 18 ਸਾਲਾ ਲੜਕਾ, 23 ਸਾਲਾ, 31 ਸਾਲਾ ਪੁਰਸ਼, 24 ਸਾਲਾ ਲੜਕੀ ਅਤੇ 47 ਸਾਲਾ 47 ਸਾਲਾ ਮਹਿਲਾ, ਪਡਿਆਲਾ ਤੋਂ 42 ਸਾਲਾ ਪੁਰਸ਼ ਅਤੇ 40 ਸਾਲਾ ਮਹਿਲਾ, ਕੁਰਾਲੀ ਤੋਂ 32 ਸਾਲਾ ਮਹਿਲਾ, 38 ਸਾਲਾ ਪੁਰਸ਼, ਸਿੰਘਪੁਰਾ ਤੋਂ 28 ਸਾਲਾ ਅਤੇ 30 ਸਾਲਾ ਮਹਿਲਾ, ਛਟੌਲੀ 32 ਸਾਲਾ ਮਾਜਰੀ ਤੋਂ 20 ਸਾਲਾ ਲੜਕਾ, ਪੜਛ ਤੋਂ 52 ਸਾਲਾ ਪੁਰਸ਼, ਭਬਾਤ ਫੇਜ਼ 1 ਤੋਂ 33 ਸਾਲਾ ਪੁਰਸ਼, ਜ਼ੀਰਕਪੁਰ ਤੋਂ 36 ਸਾਲਾ ਪੁਰਸ਼, ਜ਼ੀਰਕਪੁਰ ਤੋਂ 40 ਸਾਲਾ ਪੁਰਸ਼, ਪੀਰਮੁੱਛਾਲਾ ਤੋਂ 35 ਸਾਲਾ ਮਹਿਲਾ ਸ਼ਾਮਲ ਹਨ ।
23 ਮਰੀਜ਼ ਠੀਕ ਹੋਏ ਹਨ ਜਦਕਿ 1 ਮਰੀਜ਼ ਫੇਜ਼ 8 ਤੋਂ 2 ਸਾਲਾ ਬੱਚੇ ਦੀ ਮੌਤ ਹੋ ਗਈ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1169 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 503, ਠੀਕ ਹੋਏ ਮਰੀਜਾਂ ਦੀ ਗਿਣਤੀ 648 ਹੈ ਅਤੇ 18 ਮਰੀਜਾਂ ਦੀ ਮੌਤ ਹੋ ਚੁੱਕੀ ਹੈ।