← ਪਿਛੇ ਪਰਤੋ
ਫਿਰੋਜ਼ਪੁਰ, 9 ਅਗਸਤ 2020 - ਫਿਰੋਜ਼ਪੁਰ ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਿਕ ਅੱਜ ਜ਼ਿਲ੍ਹੇ ਵਿਚ ਦੋ ਹੋਰ ਮੌਤਾਂ ਹੋ ਗਈਆਂ ਹਨ। ਮਰਨ ਵਾਲਿਆਂ ਵਿਚ ਮੰਜੂ ਗੋਇਲ ਵਾਸੀ ਧਵਨ ਕਾਲੋਨੀ ਜੋ ਮੈਡੀਕਲ ਫਰੀਦਕੋਟ ਦਾਖਲ ਸੀ ਦੀ ਮੌਤ ਹੋਈ ਹੈ ਅਤੇ ਦੂਜੀ ਮੌਤ ਨਰੇਸ਼ ਕੁਮਾਰ ਪੁੱਤਰ ਅਤਰ ਚੰਦ (62) ਵਾਸੀ ਬੇਦੀ ਕਾਲੋਨੀ ਦੀ ਹੋਈ ਹੈ, ਇਹ ਮਰੀਜ਼ ਵੀ ਮੈਡੀਕਲ ਫਰੀਦਕੋਟ ਵਿਖੇ ਹੀ ਭਰਤੀ ਸੀ। ਸਿਹਤ ਵਿਭਾਗ ਅਨੁਸਾਰ ਅੱਜ 15 ਲੋਕਾਂ ਦੀ ਹੋਰ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਕੁਝ ਲੋਕਾਂ ਦੀ ਕੋਰੋਨਾ ਰਿਪੋਰਟ ਆਉਣੀ ਬਾਕੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਇਹ ਲੋਕ ਜਿਨ੍ਹਾਂ ਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹੁਣ ਜ਼ਿਲ੍ਹੇ ਵਿੱਚ 351 ਐਕਟੀਵ ਕੇਸ ਅਤੇ 295 ਠੀਕ ਹੋ ਚੁੱਕੇ ਹਨ। ਜਦਕਿ ਮੌਤਾਂ ਦੀ ਗਿਣਤੀ 10 ਹੋ ਗਈ ਹੈ।
Total Responses : 265