ਐਸ ਏ ਐਸ ਨਗਰ, 15 ਅਗਸਤ 2020 - ਸੁਤੰਤਰਤਾ ਦਿਵਸ ਸਮਾਰੋਹਾਂ ਦੇ ਮੌਕੇ ਇੱਕ ਬਹੁਤ ਹੀ ਦਿਲਚਸਪ ਘਟਨਾਕ੍ਰਮ ਦੌਰਾਨ, ਇਹ ਦੇਖਿਆ ਗਿਆ ਕਿ ਮੁਹਾਲੀ ਪ੍ਰਸ਼ਾਸਨ ਨੇ ਕੋਵਿਡ-19 ਪ੍ਰੋਟੋਕੋਲ ਨੂੰ ਲਾਗੂ ਕਰਨ ਲਈ ਬਹੁਤ ਸਖ਼ਤੀ ਵਰਤਦਿਆਂ ਅੱਜ ਸੂਬੇ ਦੇ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਦੀ ਮੇਜਰ ਹਰਮਿੰਦਰਪਾਲ ਸਰਕਾਰੀ ਕਾਲਜ ਫੇਜ਼ 6 ਮੁਹਾਲੀ ਦੇ ਸਟੇਡੀਅਮ ਵਿਖੇ ਕਰਵਾਏ ਗਏ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਦੇ ਸਥਾਨ ਵਿਚ ਦਾਖਲ ਹੋਣ ਤੋਂ ਪਹਿਲਾਂ ਇਨਫਰਾ ਰੈਡ ਥਰਮੋਮੀਟਰ ਰਾਹੀਂ ਸਕ੍ਰਿਨਿੰਗ ਕੀਤੀ ਗਈ।
ਮੁੱਖ ਸੱਕਤਰ ਅਤੇ ਡੀਜੀਪੀ ਦੇ ਦਾਖਲੇ 'ਤੇ ਪਾਬੰਦੀ ਲਗਾਉਂਦਿਆਂ, ਇਕ ਬਹੁਤ ਹੀ ਦਲੇਰਾਨਾ ਕਦਮ ਚੁੱਕਦਿਆਂ, ਗਿਰੀਸ਼ ਦਿਆਲਾਨ ਡਿਪਟੀ ਕਮਿਸ਼ਨਰ ਨੇ ਕਿਹਾ " ਕਿਸੇ ਵੀ ਅਧਿਕਾਰੀ ਵਲੋਂ ਸਕ੍ਰੀਨਿੰਗ ਦਾ ਵਿਰੋਧ ਨਹੀਂ ਕੀਤਾ ਗਿਆ ", ਬਲਕਿ ਉਨ੍ਹਾਂ ਨੇ ਕੋਵਿਡ ਸੁਰੱਖਿਆ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕਰਨ ਲਈ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਦਿਆਲਨ ਨੇ ਕਿਹਾ, "ਅਸੀਂ ਮੁੱਖ ਸਕੱਤਰ ਦੇ ਨਾਲ ਨਾਲ ਡਾਇਰੈਕਟਰ ਜਨਰਲ ਆਫ਼ ਪੁਲਿਸ ਵਲੋਂ ਸਾਨੂੰ ਸਹਿਯੋਗ ਦੇਣ ਅਤੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਲਈ ਉਤਸ਼ਾਹਤ ਕਰਨ ਲਈ ਧੰਨਵਾਦ ਕਰਦੇ ਹਾਂ।"
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਸੀਨੀਅਰ ਅਧਿਕਾਰੀ ਕਾਨੂੰਨਾਂ ਦੀ ਪਾਲਣਾ ਕਰਕੇ ਦੂਜਿਆਂ ਲਈ ਉਦਾਹਰਣ ਬਣਦੇ ਹਨ ਤਾਂ ਐਡਵਾਈਜ਼ਰੀ ਦੀ ਪਾਲਣਾ ਵਿਚ ਆਸਾਨੀ ਹੁੰਦੀ ਹੈ।
ਉਮੀਦ ਹੈ ਕਿ ਇਹਨਾਂ ਉੱਚ ਅਧਿਕਾਰੀਆਂ ਦੀ ਨਿਮਰਤਾ ਲੋਕਾਂ ਨੂੰ ਇਹ ਅਹਿਸਾਸ ਕਰਵਾਏਗੀ ਕਿ ਕੋਰੋਨਾ ਵਾਇਰਸ ਕੋਈ ਵੱਡਾ ਛੋਟਾ ਅਹੁਦੇ ਨਹੀਂ ਦੇਖਦਾ, ਸਾਰਿਆਂ ਨੂੰ ਇਸ ਵਾਇਰਸ ਤੋਂ ਬਰਾਬਰ ਖ਼ਤਰਾ ਹੈ ਅਤੇ ਸਾਰਿਆਂ ਨੂੰ ਸਰਕਾਰੀ ਐਡਵਾਈਜ਼ਰੀਜ਼ ਦੀ ਪਾਲਣਾ ਕਰਨੀ ਚਾਹੀਦੀ ਹੈ। ਜਾਂਚ ਤੋਂ ਪਰਹੇਜ਼ ਕਰਨਾ ਘਾਤਕ ਹੋ ਸਕਦਾ ਹੈ।