← ਪਿਛੇ ਪਰਤੋ
ਦੀਪਕ ਜੈਨ
- ਅਜਾਦੀ ਦਿਵਸ 'ਤੇ ਸਨਮਾਨਿਤ ਹੋਣ ਵਾਲੇ ਚਿੰਤਾ 'ਚ
ਜਗਰਾਓਂ, 18 ਅਗਸਤ 2020 - ਜਗਰਾਓਂ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ ਜਿਸ ਕਾਰਨ ਜਿੱਥੇ ਦਫ਼ਤਰੀ ਸਟਾਫ਼ ਨੂੰ ਭਾਜੜਾਂ ਪੈ ਗਈਆਂ ਹਨ। ਉਥੇ ਉਨ੍ਹਾਂ ਦੇ 15 ਅਗਸਤ ਦੇ ਆਜ਼ਾਦੀ ਦਿਹਾੜੇ ਸਮਾਗਮ 'ਚ ਮੁੱਖ ਮਹਿਮਾਨ ਹੋਣ ਕਾਰਨ ਪ੍ਰਸ਼ਾਸਨ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਅਤੇ ਵੱਡੀ ਗਿਣਤੀ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਚਿੰਤਾ ਪੈ ਗਈ। ਆਜ਼ਾਦੀ ਦਿਵਸ ਪ੍ਰੋਗਰਾਮ ਮੌਕੇ ਐਸਡੀਐਮ ਵਲੋਂ ਕਈ ਮਾਨਯੋਗ ਅਤੇ ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਹੁਣ ਰਿਪੋਰਟ ਪਾਜ਼ੀਟਿਵ ਆਉਣ ਨਾਲ ਸਨਮਾਨਿਤ ਹੋਏ ਲੋਕ ਚਿੰਤਾ ਵਿਚ ਹਨ।
Total Responses : 265