← ਪਿਛੇ ਪਰਤੋ
ਦੀਪਕ ਜੈਨ
- ਰਾਮ ਨਗਰ ਮੁਹੱਲਾ ਕੀਤਾ ਕੰਟੈਨਮੈਂਟ ਜੋਨ ਘੋਸ਼ਿਤ - 23 ਮਰੀਜ ਆਉਣ ਨਾਲ ਮੁਹੱਲਾ ਕੀਤਾ ਗਿਆ ਸੀਲ
ਜਗਰਾਓਂ, 19 ਅਗਸਤ 2020 - ਜਗਰਾਓਂ ਵਿਖੇ ਇਕ ਦਿਨ ਹੀ ਵੱਡੀ ਗਿਣਤੀ ਵਿਚ ਮਰੀਜ਼ ਆਉਣ ਨਾਲ ਰਾਮ ਨਗਰ ਮੁਹੱਲਾ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਪੂਰਾ ਮੁਹੱਲਾ ਸੀਲ ਕਰਕੇ ਸੈਂਪਲਿੰਗ ਸ਼ੁਰੂ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਹੱਲਾ ਰਾਮ ਨਗਰ ਵਿਚ ਸਿਹਤ ਵਿਭਾਗ ਵਲੋਂ ਸਾਰੇ ਮੁਹੱਲੇ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਮੁਹੱਲੇ ਵਿਚ ਹਰ ਕਿਸੀ ਦੀ ਆਉਣ ਜਾਣ 'ਤੇ ਮਨਾਹੀ ਕਰ ਦਿੱਤੀ ਗਈ ਹੈ। ਡਾ ਸੁਰਿੰਦਰ ਨੇ ਜਾਣਕਾਰੀ ਦਿਤੀ ਕਿ ਐਸਡੀਐਮ ਸਾਹਿਬ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਦਫ਼ਤਰੀ ਸਟਾਫ ਦੇ ਟੈਸਟ ਲਏ ਗਏ ਹਨ ਅਤੇ ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਐਸਡੀਐਮ ਦੇ ਸੰਪਰਕ ਵਿਚ ਆਇਆ ਹੋਵੇ ਉਹ ਆਪਣੇ ਆਪ ਆਕੇ ਸਿਵਲ ਹਸਪਤਾਲ ਵਿਖੇ ਟੈਸਟ ਕਰਵਾ ਲਾਵੇ।
Total Responses : 265