← ਪਿਛੇ ਪਰਤੋ
ਸੰਜੀਵ ਸੂਦ
ਲੁਧਿਆਣਾ, 20 ਅਗਸਤ 2020 - ਲੁਧਿਆਣਾ ਵਿੱਚ ਵੀਰਵਾਰ ਸ਼ਾਮ ਤੱਕ ਕੋਰੋਨਾ ਦੇ 417 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਬੰਧੀ ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿੰਨ੍ਹਾਂ ਵਿੱਚ 398 ਮਰੀਜ਼ ਲੁਧਿਆਣਾ ਨਾਲ ਜਦਕਿ 19 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਸ ਤੋਂ ਬਿਨਾਂ ਕੋੋਰੋਨਾ ਕਾਰਨ 13 ਜਣਿਆਂ ਦੀ ਮੌਤ ਹੋ ਗਈ ਹੈ, ਜਿਸ ਵਿਚ 10 ਮਰੀਜ਼ ਲੁਧਿਆਣਾ ਨਾਲ ਜਦਕਿ ਤਿੰਨ ਮਰੀਜ਼ ਜਲੰਧਰ, ਅਤੇ ਫਰੀਦਕੋਟ ਸਮੇਤ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਹਨ।
Total Responses : 265