ਚੰਡੀਗੜ੍ਹ, 22 ਅਗਸਤ 2020 - ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ , ਪੰਜਾਬ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਕੋਵਾ ਐਪ' 'ਚ ਨਵੇਂ ਫੀਚਰ ਐਡ ਕੀਤੇ ਗਏ ਹਨ। ਜਿਵੇਂ ਕਿ...
- ਹੁਣ ਇਸ ਐਪ ਰਾਹੀਂ ਪਤਾ ਲੱਗ ਸਕੇਗਾ ਕਿ ਕਿਸ ਜ਼ਿਲ੍ਹੇ ਦੇ ਕਿਹੜੇ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਲਈ ਕਿੰਨੇ ਬੈੱਡ ਮੌਜੂਦ ਹਨ.
- ਇਸ ਰਾਹੀਂ ਇਹ ਵੀ ਪਤਾ ਲੱਗ ਸਕੇਗਾ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕਿੱਥੇ ਕੀਤੇ ਜਾਂਦੇ ਹਨ .
- ਇਸ ਤੋਂ ਬਿਨਾਂ ਇਹ ਵੀ ਐਡ ਕੀਤਾ ਗਿਆ ਹੈ ਕਿ ਪਲਾਜ਼ਮਾਂ ਕਿੱਥੇ ਦਾਨ ਕੀਤਾ ਜਾ ਸਕਦਾ ਹੈ।