ਲੋਕੇਸ਼ ਰਿਸ਼ੀ
- ਕੋਰੋਨਾ ਵਾਇਰਸ ਦੇ 58097 ਸ਼ੱਕੀ ਮਰੀਜ਼ਾਂ ਵਿਚੋਂ 54970 ਵਿਅਕਤੀਆਂ ਦੀ ਰਿਪੋਰਟ ਨੈਗਵਿਟ
ਗੁਰਦਾਸਪੁਰ, 24 ਅਗਸਤ 2020 - ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 580976 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਗਈ। ਜਿਸ ਵਿਚੋਂ 54970 ਨੈਗਵਿਟ, 1744 ਪੋਜਟਿਵ ਮਰੀਜ਼ ਅਤੇ 1986 ਸੈਂਪਲ ਪੈਂਡਿੰਗ ਹਨ । ਉਨ੍ਹਾਂ ਦੱਸਿਆ ਕਿ ਅੱਜ 97 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ਅਤੇ ਇੱਕ ਗੁਰਦਾਸਪੁਰ ਸ਼ਹਿਰ ਵਾਸੀ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ। ਜਦੋਂ ਕੀ ਬੀਤੇ ਐਤਵਾਰ ਨੂੰ 57 ਪੀੜਿਤ ਸਾਹਮਣੇ ਆਏ ਸਨ ਅਤੇ 4 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 05, ਬਟਾਲਾ ਵਿਖੇ 08, ਧਾਰੀਵਾਲ ਵਿਖੇ 04, ਐਮ.ਐੱਚ ਪਠਾਨਕੋਟ ਵਿਖੇ 02, ਬੇਅੰਤ ਕਾਲਜ ਵਿਖੇ 02, ਮੁਹਾਲੀ ਵਿਖੇ 02, ਅੰਮ੍ਰਿਤਸਰ ਵਿਖੇ 12, ਲੁਧਿਆਣਾ ਵਿਖੇ 05, ਜਲੰਧਰ ਵਿਖੇ 05, ਪੀ.ਜੀ.ਆਈ ਵਿਖੇ 01, ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਵਿਖੇ 01 ਪੀੜਤ ਦਾਖਲ ਹੈ ਅਤੇ 75 ਪੀੜਤ ਸ਼ਿਫ਼ਟ ਕੀਤੇ ਜਾ ਰਹੇ ਹਨ। 391 ਪੀੜਤ ਜੋ ਲੱਛਣ ਰਹਿਤ ਜਾਂ ਘੱਟ ਲੱਛਣਾਂ ਵਾਲੇ ਪੀੜਤਾਂ ਨੂੰ ਘਰ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ 1187 ਵਿਅਕਤੀਆਂ ਨੇ ਫ਼ਤਿਹ ਹਾਸਿਲ ਕਰ ਲਈ ਹੈ। ਇਨ੍ਹਾਂ ਵਿਚ 896 ਪੀੜਤ ਠੀਕ ਹੋਏ ਹਨ ਅਤੇ 291 ਪੀੜਤ ਨੂੰ ਡਿਸਚਾਰਜ ਕਰਕੇ ਘਰ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਜ਼ਿਲ੍ਹੇ ਅੰਦਰ 513 ਐਕਟਿਵ ਕੇਸ ਹਨ ਅਤੇ ਇਸ ਨਾਮੁਰਾਦ ਬਿਮਾਰੀ ਨਾਲ 44 ਮੌਤਾਂ ਹੋ ਚੁੱਕੀਆਂ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈੱਸਟ ਜ਼ਰੂਰ ਕਰਵਾਉਣ ਅਤੇ ਕੋਰੋਨਾ ਟੈੱਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਕੋਰੋਨਾ ਟੋਸਟ ਮੁਫ਼ਤ ਕੀਤਾ ਜਾਂਦਾ ਹੈ। ਮੈਡੀਕਲ ਹੈਲਪ ਲਈ 104 ਨੰਬਰ ਡਾਇਲ ਕਰਕੇ ਡਾਕਟਰੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।