ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ 26 ਅਗਸਤ 2020 - ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜ਼ਿਲ੍ਹੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ 18 ਨਵੇ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 581 ਹੋ ਗਈ ਹੈ ਜਿੰਨਾਂ ਵਿੱਚੋ 532 ਕੇਸਾਂ ਨੂੰ ਹੋਮ ਆਈਸੋਲੇਸਟ, 12 ਕੇਸਾਂ ਨੂੰ ਲੈਵਲ 1 ਅਤੇ 14 ਕੇਸਾਂ ਨੂੰ ਲੈਵਲ 2 ਆਈਸੋਲੇਸਨ ਸੈਟਰਾਂ ਵਿੱਚ ਵਿੱਚ ਦਾਖਲ ਹਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 33292 ਕਰੋਨਾ ਸੈਪਲ ਇਕੱਤਰ ਕੀਤੇ ਹਨ, ਜਿੰਨਾਂ ਵਿੱਚੋ 30741 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 1018 ਦੀ ਰਿਪੋਰਟ ਦਾ ਇੰਤਜਾਰ ਹੈ। ਜਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਨੇ ਅੱਜ ਕੁੱਲ 555 ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ।
ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਇੱਕ ਆਦਤ ਵਜੋ ਅਪਣਾਉਣਾ ਚਾਹੀਦਾ ਹੈ, ਕਿਉਕਿ ਇੱਕਮਾਤਰ ਸਾਵਧਾਨੀ ਹੀ ਇਸ ਵਾਈਰਸ ਤੋ ਬਚਾਅ ਦਾ ਸਾਧਨ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਬੇਲੋੜੀ ਮੂਵਮੈਟ ਬੰਦ ਕਰਨੀ, ਆਦਿ ਸਾਵਧਾਨੀਆਂ ਨਾਲ ਅਸੀ ਕਰੋਨਾ ਤੋ ਬਚੇ ਰਹਿ ਸਕਦੇ ਹਾਂ । ਜ਼ਿਲ੍ਹੇ ਦੇ ਸਰਕਾਰੀ ਵਿਭਾਗ ਲਗਾਤਾਰ ਆਪਣੀਆਂ ਗਤੀਵਿਧੀਆਂ ਰਾਹੀ ਉਪਰੋਕਤ ਬਾਰੇ ਜਾਗਰੂਕ ਕਰ ਰਹੇ ਹਨ ਤਾਂ ਕਿ ਜਲਦ ਤੋ ਜਲਦ ਕਰੋਨਾ ਦੇ ਫੈਲਾਉ ਤੇ ਕਾਬੂ ਪਾਇਆ ਜਾ ਸਕੇ।