← ਪਿਛੇ ਪਰਤੋ
ਸੰਜੀਵ ਸੂਦ
ਲੁਧਿਆਣਾ, 29 ਅਗਸਤ 2020 - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ ਕੋਰੋਨਾ ਦੇ 316 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ 20 ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ ਹੈ। ਜਿਸ ਵਿਚ 17 ਮਰੀਜ਼ ਲੁਧਿਆਣਾ ਦੇ ਜਦੋਂ ਕਿ ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਬਠਿੰਡਾ ਜਿਲ੍ਹੇ ਨਾਲ ਸਬੰਧਿਤ 1-1 ਮ੍ਰਿਤਕ ਮਰੀਜ ਸ਼ਾਮਲ ਹੈ। ਉਨ੍ਹਾਂ ਅੱਗੇ ਦੱਸਿਆ ਲੁਧਿਆਣਾ ਵਿਚ ਅੱਜ 316 ਨਵੇਂ ਮਾਮਲੇ ਸਾਹਮਣੇ ਆਏ ਜਿੰਨ੍ਹਾਂ ਵਿੱਚ 280 ਲੁਧਿਆਣਾ ਨਾਲ ਜਦਕਿ 36 ਮਰੀਜ ਲੁਧਿਆਣਾ ਤੋਂ ਬਾਹਰਲੇ ਜਿਲ੍ਹਿਆਂ ਅਤੇ ਸੂਬਿਆਂ ਸਬੰਧ ਰੱਖਦੇ ਹਨ। ਲੁਧਿਆਣਾ 'ਚ 29 ਅਗਸਤ ਤੱਕ ਕੋਰੋਨਾ ਦੇ 7577 ਮਰੀਜ਼ ਠੀਕ ਹੋ ਚੁੱਕੇ ਹਨ।
Total Responses : 265