ਸੰਜੀਵ ਸੂਦ
ਲੁਧਿਆਣਾ, 30 ਅਗਸਤ 2020 - ਲੁਧਿਆਣਾ ਦੇ ਦਰੇਸੀ ਇਲਾਕੇ 'ਚ ਸਥਿਤ ਰਾਮ ਚੈਰੀਟੇਬਲ ਹਸਪਤਾਲ ਦੇ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਛਾਲ ਮਾਰ ਦਿੱਤੀ, ਪਹਿਲੀ ਮੰਜ਼ਿਲ ਤੋਂ ਮਰੀਜ਼ ਸੜਕ 'ਤੇ ਕੁੱਦ ਗਿਆ, ਹਾਲਾਂਕਿ ਇਸ ਦੌਰਾਨ ਨੇੜੇ-ਤੇੜੇ ਖੜ੍ਹੇ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ, ਜਿਸ ਤੋਂ ਬਾਅਦ ਉਸ ਨੂੰ ਮੁੜ ਤੋਂ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਵੇਖਦਿਆਂ ਹਸਪਤਾਲ ਵੱਲੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਹਾਲਾਂਕਿ ਮਰੀਜ਼ ਦੀ ਸ਼ਨਾਖਤ ਹਾਲੇ ਨਹੀਂ ਹੋ ਪਾਈ, ਪਰ ਉਹ ਕੋਰੋਨਾ ਪਾਜ਼ੀਟਿਵ ਸੀ, ਉਧਰ ਜਦੋਂ ਪੱਤਰਕਾਰ ਹਸਪਤਾਲ ਚ ਡਾਕਟਰਾਂ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਉਥੇ ਸਟਾਫ਼ ਵੱਲੋਂ ਪੱਤਰਕਾਰ ਨਾਲ ਬਦਸਲੂਕੀ ਵੀ ਕੀਤੀ ਗਈ, ਨੇੜੇ-ਤੇੜੇ ਦੀਆਂ ਦੁਕਾਨਾਂ ਦੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮਰੀਜ਼ ਵੱਲੋਂ ਕੁਝ ਦੇਰ ਪਹਿਲਾਂ ਛਾਲ ਮਾਰੀ ਗਈ ਇਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਨਾ ਰੁਕਿਆ। ਉਧਰ ਦਰੇਸੀ ਹਸਪਤਾਲ ਦੇ ਡਾਕਟਰ ਅਰੁਣ ਸ਼ਰਮਾ ਨੇ ਦੱਸਿਆ ਕਿ ਮਰੀਜ਼ ਕੋਰੋਨਾ ਪੀੜਿਤ ਸਨ ਅਤੇ ਕਈ ਵਾਰ ਦਿਮਾਗੀ ਪ੍ਰੇਸ਼ਾਨੀ ਕਰਕੇ ਮਰੀਜ਼ ਅਜਿਹੇ ਕਦਮ ਚੁੱਕ ਲੈਂਦੇ ਨੇ, ਉਨ੍ਹਾਂ ਕਿਹਾ ਕਿ ਮਰੀਜ਼ ਸੀ ਸਿਰ ਦੇ ਵਿੱਚ ਸੱਟ ਲੱਗੀ ਹੈ ਜਿਸ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਜੋ ਮਰੀਜ਼ ਨੂੰ ਲੈ ਕੇ ਗਏ ਸਨ ਉਨ੍ਹਾਂ ਨੂੰ ਵੀ ਕੋਰੋਨਾ ਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।
ਹਾਲਾਕਿ ਹਸਪਤਾਲ ਸਟਾਫ ਐਤਵਾਰ ਹੋਣ ਦੀ ਗੱਲ ਕਹਿ ਕੇ ਆਪਣੀ ਸਫਾਈ ਦਿੰਦਾ ਤਾਂ ਜ਼ਰੂਰ ਬਣਾ ਦਿੱਤਾ ਪਰ ਇਹ ਵੱਡਾ ਸਵਾਲ ਇਹ ਹੈ ਕਿ ਇਸ ਤਰ੍ਹਾਂ ਮਰੀਜ਼ ਕਿਉਂ ਹਸਪਤਾਲ ਤੋਂ ਭੱਜਣਾ ਚਾਹੁੰਦੇ ਨੇ, ਕਿਵੇਂ ਮਰੀਜ਼ ਬਾਹਰ ਆ ਗਿਆ ਅਤੇ ਕਿਉਂ ਉੱਥੇ ਕੋਈ ਸਟਾਫ ਮੌਜੂਦ ਨਹੀਂ ਸੀ ਇਸ ਤੋਂ ਹਸਪਤਾਲ ਦੀ ਅਣਗਿਹਲੀ ਸਾਹਮਣੇ ਆ ਰਹੀ ਹੈ।