ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 1 ਸਤੰਬਰ 2020 - ਅੰਮ੍ਰਿਤਸਰ ਵਿਚ ਅੱਜ 107 ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 7 ਮੌਤਾਂ ਰਜਿਸਟਰ ਕੀਤੀਆਂ ਗਈਆਂ ਹਨ।
ਗੁਰੂ ਨਗਰੀ ਅੰਮ੍ਰਿਤਸਰ 'ਚ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸ਼ਟੀ ਹੋਏ 107 ਮਰੀਜਾਂ ਵਿੱਚੋ 72 ਨਵੇ ਮਾਮਲੇ ਹਨ ਜਦੋਕਿ 35 ਮਰੀਜ਼ ਪਹਿਲਾ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਆਕਤੀ ਹਨ। ਜਦੋਂ ਕਿ ਜਿਨ੍ਹਾਂ 7 ਮਨੁੱਖੀ ਜਾਨਾਂ ਦਾ ਕੋਰੋਨਾ ਵਾਇਰਸ ਖੌਅ ਬਣਿਆ ਹੈ ਉਨ੍ਹਾਂ ਵਿੱਚ ਜਤਿੰਦਰ ਕੌਰ(25) ਸਾਲ ਵਾਸੀ ਨਰਿੰਜਨਪੁਰਾ,ਕਮਲਾ ਭਾਟੀਆ(52) ਵਾਸੀ ਜੌੜਾ ਫਾਟਕ,ਸਰੋਜ ਸੇਠੀ(70) ਜੁਝਾਰ ਐਵੀਨਿਊ, ਸੁਦੇਸ਼ ਰਾਣੀ(64) , ਰਾਕੇਸ਼ ਮਹਿਰਾ (66) ਵਾਸੀ 3-ਬੀ ਲਾਰੈਸ ਰੋਡ,ਬਲਵਿੰਦਰ ਕੌਰ (55) ਵਾਸੀ ਮਰੁੱਬੇ ਵਾਲੀ ਗਲੀ ਸ਼ਹੀਦ ਊਧਮ ਸਿੰਘ ਨਗਰ, ਹਰਵਿੰਦਰ ਕੌਰ(69) ਵਾਸੀ ਲਕਸ਼ਮ ਨਿਵਾਸ ਪਿੱਪਲੀ ਬਜਾਰ ਸ਼ਾਮਿਲ ਹਨ।
ਜਿੰਨ੍ਹਾਂ ਦੀ ਮੌਤ ਨਾਲ ਇਥੇ ਮਰਨ ਵਾਲਿਆ ਦਾ ਅੰਕੜਾ 172 ਤੱਕ ਪੁੱਜ ਗਿਆ ਹੈ। ਜਦੋਕਿ ਹੁਣ ਤੱਕ ਪੁਸ਼ਟੀ ਹੋਏ 4149 ਵਿੱਚੋ 3181 ਠੀਕ ਹੋਕੇ ਘਰ ਜਾ ਚੁੱਕੇ ਹਨ,ਜਿਨ੍ਹਾਂ ਵਿੱਚੋ 796 ਐਕਟਿਵ ਮਰੀਜ਼ ਜੇਰੇ ਇਲਾਜ ਹਨ।