ਹਰਿੰਦਰ ਨਿੱਕਾ
- ਪਿੰਡ ਰੱਤੋਕੇ ਵਾਸੀ ਹਰਭਜਨ ਕੌਰ ਨੇੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਸੁਵਿਧਾਵਾਂ ਨੂੰ ਸਰਾਹਿਆ
ਸੰਗਰੂਰ, 3 ਸਤੰਬਰ 2020 - ਕੋਵਿਡ-19 ਦੇ ਸੰਕਟ ਤੋਂ ਹਰ ਵਰਗ ਦੇ ਲੋਕਾਂ ਨੂੰ ਸਿਹਤਯਾਬ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮਿਸ਼ਨ ਫਤਿਹ ਮੁਹਿੰਮ ਦੇ ਲਗਾਤਾਰ ਸਾਰਥਕ ਨਤੀਜੇ ਸਾਮਣੇ ਆ ਰਹੇ ਹਨ। ਪਿੰਡ ਰੱਤੋਕੇ ਦੀ ਵਸਨੀਕ 58 ਸਾਲਾਂ ਸ੍ਰੀਮਤੀ ਹਰਭਜਨ ਕੌਰ ਵੱਲੋਂ ਕੋਰੋਨਾ ਪਾਜ਼ੀਟਿਵ ਆਉਣ ਤੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਸੁਵਿਧਾਵਾਂ ਤੇ ਸੰਤੁਸ਼ਟੀ ਜਤਾਈ ਹੈ ਅਤੇ ਲੋਕਾਂ ਨੂੰ ਕਰੋਨਾ ਸੈਪਲਿੰਗ ਕਰਾਉਣ ਲਈ ਖ਼ੁਦ ਹੀ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਹਰਭਜਨ ਕੌਰ ਨੇ ਦੱਸਿਆ ਕਿ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ 7 ਅਗਸਤ ਨੂੰ ਕਰੋਨਾ ਟੈਸਟ ਕਰਵਾਇਆ ਸੀ ਸੈਂਪਲ ਪਾਜ਼ਟਿਵ ਆਉਣ ਤੇ ਉਹਨਾਂ ਨੂੰ ਘਾਬਦਾਂ ਕੋਵਿਡ ਕੇਅਰ ਸੈਂਟਰ ਭੇਜ ਦਿੱਤਾ ਗਿਆ ਅਤੇ ਬਾਅਦ ਵਿਚ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਕੋਵਿਡ ਕੇਅਰ ਸੈਂਟਰ ਮਲੇਰਕੋਟਲਾ ਸਿਫ਼ਟ ਕਰ ਦਿੱਤਾ ਗਿਆ ਸੀ। ਹਰਭਜਨ ਕੌਰ ਨੇ ਅੱਗੇ ਦੱਸਿਆ ਕਿ ਉਹਨਾਂ ਦਾ ਕੋਵਿਡ ਕੇਅਰ ਸੈਂਟਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਪੂਰਾ ਧਿਆਨ ਰੱਖਿਆ ਦੇ ਨਾਲ-ਨਾਲ ਵਧੀਆ ਤਿੰਨ ਟਾਈਮ ਦਾ ਖਾਣਾ, ਦੁੱਧ, ਫ਼ਲ ਆਦਿ ਸਮੇਂ ਸਿਰ ਦਿੱਤੇ ਜਾਂਦੇ ਸਨ।
ਹਰਭਜਨ ਕੌਰ 20 ਅਗਸਤ ਨੂੰ ਤੰਦਰੁਸਤ ਹੋ ਕੇ ਘਰ ਪਰਤ ਆਏ ਹਨ ਅਤੇ ਪੂਰੀ ਤਰਾਂ ਤੰਦਰੁਸਤ ਹਨ। ਉਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਇਹ ਤਾਂ ਬਸ ਕੁਝ ਕੁ ਪਲਾਂ ਦੀ ਹੀ ਪ੍ਰਕਿਰਿਆ ਹੈ ਇਸ ਲਈ ਲੋਕਾਂ ਨੂੰ ਆਪ ਸੈਪਲਿੰਗ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਜ਼ੁਕਾਮ, ਬੁਖ਼ਾਰ, ਸਿਰ ਦਰਦ, ਗਲਾ ਖਰਾਬ ਆਦਿ ਦੇ ਲੱਛਣ ਹੋਣ ਤਾਂ ਤੁਰੰਤ ਚੰਗੇ ਨਾਗਰਿਕ ਦਾ ਸਬੂਤ ਦਿੰਦਿਆ ਆਪਣੇ ਅਤੇ ਆਪਣੇ ਪਰਿਵਾਰ ਨੰੂ ਇਸ ਨਾਮੁਾਰਦ ਬਿਮਾਰੀ ਤੋਂ ਬਚਾਉਣ ਲਈ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਸੰਪਰਕ ਕਰਕੇ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਬਲਾਕ ਐਜੂਕੇਟਰ ਯਾਦਵਿੰਦਰ ਨੇ ਕਿਹਾ ਕਿ ਲੋਕ ਅਫ਼ਵਾਹਾਂ ਨੂੰ ਛੱਡ ਟੈਸਟਿੰਗ ਲਈ ਅੱਗੇ ਆਉਣ ਤਾਂ ਜੋ ਕਰੋਨਾ ਵਾਇਰਸ ਦੀ ਕੜੀ ਨੂੰ ਤੋੜਿਆ ਜਾ ਸਕੇ। ਉਨਾਂ ਕਿਹਾ ਕਿ ਟੈਸਟ ਤੋਂ ਪਾਜ਼ਟਿਵ ਆਉਣ ਵਾਲੇ ਵਿਅਕਤੀ ਜਿਨਾਂ ਨੂੰ ਕੋਈ ਲੱਛਣ ਨਹੀਂ ਹੁੰਦਾ ਅਤੇ ਕੋਈ ਪਹਿਲਾਂ ਤੋਂ ਬਿਮਾਰੀ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਆਦਿ ਵੀ ਨਹੀਂ ਹੁੰਦੀ ਅਤੇ ਸਿਹਤ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਸਿਹਤ ਵਿਭਾਗ ਵੱਲੋਂ ਜਾਂਚ ਕਰਨ ਉਪਰੰਤ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ।