ਹਰੀਸ਼ ਕਾਲੜਾ
ਰੂਪਨਗਰ, 5 ਸਤੰਬਰ 2020 - ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਦੇ 36775 ਸੈਂਪਲ ਲਏ ਗਏ ਜਿਸ ਵਿਚੋਂ 35616 ਨੈਗੇਟਿਵ ਅਤੇ 375 ਪੈਂਡਿੰਗ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਐਚ.ਐਨ.ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 1046 ਪਾਜ਼ੀਟਿਵ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਹੁਣ ਤੱਕ 732 ਠੀਕ ਹੋ ਚੁੱਕੇ ਹਨ ਅਤੇ ਅੱਜ ਇਕ ਵਿਅਕਤੀ ਦੀ ਮੌਤ ਹੋਈ ਹੈ। ਉਨਾਂ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 350 ਸੈਂਪਲ ਲਏ ਗਏ ,ਹੁਣ ਤੱਕ 26 ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਜਦਕਿ 08 ਜਣਿਆਂ ਨੇ ਕੋਰੋਨਾ ਤੇ ਫਤਿਹ ਪਾਈ। ਉਨ੍ਹਾਂ ਜ਼ਿਲ੍ਹੇ ਵਿਚਲੇ ਕੋਰੋਨਾ ਪਾਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 28 ਜਣੇ ਕੋਰੋਨਾ ਪਾਜ਼ੀਟਿਵ ਆਏ ਜਿਨ੍ਹਾਂ ਵਿਚੋਂ ਰੂਪਨਗਰ 15,ਸ਼੍ਰੀ ਆਨੰਦਪਰਸਾਹਿਬ ਸਾਹਿਬ ਵਿਚ 06,ਸ਼੍ਰੀ ਚਮਕੌਰਸਾਹਿਬ ਵਿਚ 02, ਜਦਕਿ ਸ਼੍ਰੀ ਨੰਗਲ ਵਿਚ 05 ਜਣੇ ਸ਼ਾਮਿਲ ਹਨ।