ਹਰੀਸ਼ ਕਾਲੜਾ
ਰੂਪਨਗਰ, 9 ਸਤੰਬਰ 2020 - ਜ਼ਿਲ੍ਹੇ ਵਿਚ ਅੱਜ ਕੋਰੋਨਾ ਕਾਰਨ 4 ਮਰੀਜ਼ਾਂ ਨੇ ਤੋੜ ਦਿੱਤਾ , 36 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਐੱਚ.ਐਨ.ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ਦੇ 38463 ਸੈਂਪਲ ਲਏ ਗਏ, ਜਿਸ ਵਿਚੋਂ 36854 ਨੈਗੇਟਿਵ ਅਤੇ 770 ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 1155 ਮਰੀਜ਼ ਪਾਜ਼ੀਟਿਵ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਹੁਣ ਤੱਕ 852 ਠੀਕ ਹੋ ਚੁੱਕੇ ਹਨ ।ਹੁਣ ਤੱਕ 35 ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ,ਅੱਜ 542 ਜਣਿਆਂ ਦੇ ਸੈਂਪਲ ਲਏ ਗਏ ਜਦਕਿ ਅੱਜ 16 ਜਣਿਆਂ ਨੇ ਕੋਰੋਨਾ ਤੇ ਫ਼ਤਿਹ ਪਾਈ। ਉਨ੍ਹਾਂ ਜ਼ਿਲ੍ਹੇ ਵਿਚਲੇ ਕੋਰੋਨਾ ਪਾਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 35 ਜਣੇ ਕੋਰੋਨਾ ਪਾਜ਼ੀਟਿਵ ਆਏ ਜਿਨ੍ਹਾਂ ਵਿਚੋਂ ਰੂਪਨਗਰ 10,ਸ਼੍ਰੀ ਚਮਕੌਰ ਸਾਹਿਬ ਵਿਚ 08,ਭਰਤਗੜ ਵਿਚ 04,ਨੂਰਪੁਰ ਬੇਦੀ ਵਿਚ 02, ਸ਼੍ਰੀ ਅਨੰਦਪੁਰ ਸਾਹਿਬ ਵਿਚ 04 ਜਦਕਿ ਨੰਗਲ ਵਿਚ 08 ਜਣੇ ਸ਼ਾਮਿਲ ਹਨ ।