ਰਾਜਵੰਤ ਸਿੰਘ
- 39 ਮਰੀਜ਼ਾਂ ਨੂੰ ਮਿਲੀ ਛੁੱਟੀ, ਐਕਟਿਵ ਕੇਸ ਹੋਏ 547
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ 59 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦੋਂਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ 3 ਪੀੜ੍ਹਤਾਂ ਦੀ ਮੌਤ ਵੀ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਜ਼ਿਲ੍ਹੇ ਅੰਦਰ ਆਏ ਮਾਮਲਿਆਂ ਵਿੱਚੋਂ 14 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 7 ਕੇਸ ਜ਼ਿਲ੍ਹਾ ਜੇਲ੍ਹ ਪਿੰਡ ਬੂੜਾ ਗੁੱਜਰ, 13 ਕੇਸ ਮਲੋਟ, 1 ਕੇਸ ਗਿੱਦੜਬਾਹਾ, 1 ਕੇਸ ਪਿੰਡ ਲਾਲਬਾਈ, 1 ਕੇਸ ਪਿੰਡ ਥੇਹੜੀ, 1 ਕੇਸ ਪਿੰਡ ਪੰਨੀਵਾਲਾ, 1 ਕੇਸ ਪਿੰਡ ਬਾਂਮ, 2 ਕੇਸ ਪਿੰਡ ਫਤਿਹਪੁਰ ਮਨੀਆਂ, 1 ਕੇਸ ਪਿੰਡ ਚਿੱਬੜਾਂਵਾਲੀ, 1 ਕੇਸ ਪਿੰਡ ਨਾਨਕਪੁਰਾ, 1 ਕੇਸ ਪਿੰਡ ਬਾਜਾ, 1 ਕੇਸ ਪਿੰਡ ਥਾਂਦੇਵਾਲਾ, 1 ਕੇਸ ਪਿੰਡ ਵੜਿੰਗ, 1 ਕੇਸ ਪਿੰਡ ਖ਼ੋਖਰ, 3 ਕੇਸ ਪਿੰਡ ਭਲਾਈਆਣਾ, 2 ਕੇਸ ਪਿੰਡ ਕੋਠੇ ਕੇਸਰ ਸਿੰਘ (ਕੋਟਲੀ ਅਬਲੂ), 1 ਕੇਸ ਪਿੰਡ ਲਖਮੀਰੇਆਣਾ, 1 ਕੇਸ ਪਿੰਡ ਸ਼ਾਮ ਖੇੜਾ, 1 ਕੇਸ ਪਿੰਡ ਚੰਨੂ, 1 ਕੇਸ ਪਿੰਡ ਕੱਟਿਆਂਵਾਲੀ, 1 ਕੇਸ ਪਿੰਡ ਰੋੜਾਂਵਾਲੀ, 1 ਕੇਸ ਪਿੰਡ ਥਰਾਜਵਾਲਾ ਤੇ 1 ਕੇਸ ਪਿੰਡ ਖੁੱਡੀਆਂ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਰੋਨਾ ਤੋਂ ਪੀੜ੍ਹਤ ਚੱਲ ਰਹੇ ਤਿੰਨ ਜਣਿਆਂ ਦੀ ਮੌਤ ਵੀ ਹੋਈ ਹੈ, ਜੋ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਪਿੰਡ ਰੁਪਾਣਾ ਨਾਲ ਸਬੰਧਿਤ ਸਨ। ਰਿਪੋਰਟ ਅਨੁਸਾਰ ਅੱਜ 39 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 299 ਸੈਂਪਲਾਂ ਦੀ ਰਿਪੋਰਟ ਨੈਗੇÎਟਿਵ ਆਈ ਹੈ, ਜਦੋਂਕਿ ਹੁਣ 1942 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 592 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇੇ ਅੰਦਰ ਕੋਰੋਨਾਂ ਦਾ ਅੰਕੜਾ 1543 ਹੋ ਗਿਆ ਹੈ, ਜਿਸ ਵਿੱਚੋਂ 976 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 547 ਕੇਸ ਐਕਟਿਵ ਚੱਲ ਰਹੇ ਹਨ। ਅੱਜ ਹੋਈਆਂ ਮੌਤਾਂ ਤੋਂ ਬਾਅਦ ਜ਼ਿਲ੍ਹੇ ਅੰਦਰ ਮੌਤਾਂ ਦਾ ਅੰਕੜਾ 20 ਹੋ ਗਿਆ ਹੈ।