ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 11 ਸਤੰਬਰ 2020 - ਲੁਧਿਆਣਾ ਜ਼ਿਲ੍ਹਾ ਦੀ ਪੁਲਿਸ 'ਚ ਤੈਨਾਤ 52 ਸਾਲਾ ਏ.ਐਸ.ਆਈ ਹਰਮੇਸ਼ ਲਾਲ ਕੋਰੋਨਾ ਜੰਗ ਜਿੱਤ ਕੇ ਆਪਣੇ ਘਰ ਚਲਾ ਗਿਆ। ਹਰਮੇਸ਼ ਸਿਵਲ ਹਸਪਤਾਲ ਲੁਧਿ. 'ਚ ਡਿਊਟੀ 'ਤੇ ਤੈਨਾਤ ਸੀ। 16 ਅਗਸਤ ਵਾਲੇ ਦਿਨ ਹਰਮੇਸ਼ ਆਪਣੀ ਡਿਊਟੀ 'ਤੇ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ 'ਚ ਹੀ ਭਰਤੀ ਕਰਾਇਆ ਗਿਆ ਤੇ ਕੋਵਿਡ ਸੈਂਪਲ ਦਾ ਨਤੀਜਾ ਆਉਣ ਤੋਂ ਬਾਅਦ ਪਾਜ਼ਿਟਿਵ ਪਾਇਆ ਗਿਆ। ਹਰਮੇਸ਼ ਨੂੰ ਲੈਵਲ 2 ਦੇ ਬੈੱਡ 'ਤੇ ਰੱਖਿਆ ਗਿਆ ਸੀ, ਪਰ ਉਸਦੀ ਹਾਲਤ ਕਾਫੀ ਵਿਗੜ ਜਾਣ ਕਾਰਨ ਉਸਨੂੰ ਲੈਵਲ ੩ 'ਤੇ ਲੁਧਿਆਣਾ ਦੇ ਡੀਐਮ ਸੀ ਹਸਪਤਾਲ 'ਚ ਦਾਖਲ ਕਰਾ ਦਿੱਤਾ ਗਿਆ।
ਲੁਧਿਆਣਾ ਜ਼ਿਲ੍ਹੇ ਅੰਦਰ ਕੋਵਿਡ ਪਾਜ਼ੀਟਿਵ ਮੁਲਾਜ਼ਮਾਂ ਦੀ ਪਲ ਪਲ ਦੀ ਖਬਰਸਾਰ ਵਾਸਤੇ ਕਮਿਸ਼ਨਰ ਪੁਲਿਸ ਰਕੇਸ਼ ਅਗਰਵਾਲ ਦੁਆਰਾ ਵੈੱਬ ਮੀਟ ਰਾਹੀਂ ਅਤੇ ਪਰਸਨਲ ਸੰਪਰਕ ਰਾਹੀਂ ਉਨ੍ਹਾਂ ਦੀ ਸਿਹਤ ਬਾਰੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ। ਇਹ ਵੈਬ ਮੀਟਿੰਗ ਏਡੀਸੀਪੀ ਸਪੈਸ਼ਲ ਬ੍ਰਾਂਚ 'ਚ ਤੇ ਕੋਵਿਡ-19 ਲਈ ਥਾਪੇ ਨੋਡਲ ਅਫਸਰ ਮੈਡਮ ਰੁਪਿੰਦਰ ਕੌਰ ਸਰਾ ਦੀ ਦੇਖ ਰੇਖ ਹੇਠ ਹੁੰਦੀ ਹੈ। ਕੁਝ ਦਿਨ ਪਹਿਲਾਂ ਹੀ ਰਮੇਸ਼ ਲਾਲ ਦਾ ਵੀ ਕੋਵਿਡ ਟੈਸਟ ਨੈਗੇਟਿਵ ਆੲਆ ਸੀ। ਜਿਸ ਬਾਰੇ ਮੈਡਮ ਰੁਪਿੰਦਰ ਸਰਾ ਨੇ ਹਰਮੇਸ਼ ਲਾਲ ਨੂੰ ਖੁਦ ਫੋਨ ਰਾਹੀਂ ਦੱਸਿਆ। ਤੇ ਹੁਣ ਰਮੇਸ਼ ਲਾਲ 11 ਸਤੰਬਰ ਨੂੰ ਬਿਲਕੁਲ ਤੰਦਰੁਸਤ ਹੋ ਕੇ ਪਰਿਵਾਰ ਨਾਲ ਆਪਣੇ ਘਰ ਚਲੇ ਗਏ। ਹਰਮੇਸ਼ ਨੂੰ ਲੂਧਿ. ਪੁਲਿਸ ਪ੍ਰਸ਼ਾਸਨ ਵੱਲੋਂ ਹਸਪਤਾਲ 'ਚੋਂ ਬੈਂਡ ਵਾਜਿਆਂ ਨਾਲ ਵਿਦਾ ਕੀਤਾ ਗਿਆ।